ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਕੋਚਿੰਗ ਸੈਂਟਰ

07:06 AM Aug 08, 2024 IST

ਟ੍ਰਿਬਿਊਨ ਨਿੳੇੂਜ਼ ਸਰਵਿਸ
ਲੁਧਿਆਣਾ, 7 ਅਗਸਤ
ਸ਼ਹਿਰ ਦੇ ਜ਼ਿਆਦਾਤਰ ਕੋਚਿੰਗ ਸੈਂਟਰ ਅਜਿਹੇ ਹਨ, ਜਿਨ੍ਹਾਂ ਕੋਲ ਨਾ ਤਾਂ ਕੋਈ ਫਾਇਰ ਬ੍ਰਿਗੇਡ ਸਿਸਟਮ ਹੈ ਅਤੇ ਨਾ ਹੀ ਉਨ੍ਹਾਂ ਕੋਲ ਫਾਇਰ ਬ੍ਰਿਗੇਡ ਵਿਭਾਗ ਕੋਲੋਂ ਕੋਈ ਐੱਨਓਸੀ ਹੈ। ਇੱਥੋਂ ਤੱਕ ਕਿ ਇਨ੍ਹਾਂ ਸੈਂਟਰਾਂ ਵਿੱਚ ਪਾਣੀ ਦੀ ਨਿਕਾਸੀ ਦਾ ਵੀ ਕੋਈ ਸਾਧਨ ਨਹੀਂ ਹੈ। ਕਿਸੇ ਵੀ ਕੋਚਿੰਗ ਸੈਂਟਰ ਕੋਲ ਐੱਨਓਸੀ ਨਹੀਂ ਹੈ। ਇਸ ਕਾਰਨ ਉਹ ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾਂ ਕੋਚਿੰਗ ਸੈਂਟਰ ਚਲਾ ਕੇ ਬੱਚਿਆਂ ਦੀ ਜਾਨ ਜ਼ੋਖਮ ’ਚ ਪਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਇਲਾਕੇ ਅਜਿਹੇ ਹਨ, ਜਿੱਥੇ ਤੰਗ ਗਲੀਆਂ ਹਨ ਅਤੇ ਉੱਥੇ ਧੜੱਲੇ ਨਾਲ ਕੋਚਿੰਗ ਸੈਂਟਰ ਚੱਲ ਰਹੇ ਹਨ। ਹਾਦਸਾ ਹੋਣ ਦੀ ਸੂਰਤ ਵਿੱਚ ਕੋਚਿੰਗ ਸੈਂਟਰ ’ਚੋਂ ਨਿਕਲਣ ਦਾ ਹੋਰ ਕੋਈ ਰਸਤਾ ਤੱਕ ਵੀ ਨਹੀਂ ਹੈ ਅਤੇ ਨਾ ਹੀ ਉੱਥੇ ਪੁੱਜਣ ਲਈ ਅੱਗ ਬੁਝਾਊ ਅਮਲੇ ਲਈ ਹੋਰ ਰਸਤਾ ਹੈ। ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੂਰੀ ਇੱਕ ਮਾਰਕੀਟ ਹੀ ਬਣੀ ਹੋਈ ਹੈ, ਜਿਸ ਨੂੰ ਟਿਊਸ਼ਨ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਵੱਖ-ਵੱਖ ਕੋਚਿੰਗ ਸੈਂਟਰ ਬਣੇ ਹੋਏ ਹਨ ਤੇ ਜ਼ਿਆਦਾਤਰ ਕੋਚਿੰਗ ਸੈਂਟਰ ਬੇਸਮੈਂਟ ’ਚ ਹੀ ਹਨ। ਕਿਸੇ ਵੀ ਕੋਚਿੰਗ ਸੈਂਟਰ ’ਚ ਨਾ ਤਾਂ ਅੱਗ ਬੁਝਾਊ ਅਮਲੇ ਦੇ ਸਿਸਟਮ ਲੱਗੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਸਾਧਨ ਹੈ। ਇਨ੍ਹਾਂ ਕੋਚਿੰਗ ਸੈਂਟਰਾਂ ਕੋਲ ਕਿਸੇ ਤਰ੍ਹਾਂ ਦੀ ਵਿਭਾਗ ਵੱਲੋਂ ਕੋਈ ਐੱਨਓਸੀ ਵੀ ਨਹੀਂ ਹੈ। ਇੱਥੋਂ ਤੱਕ ਕੇ ਪਾਣੀ ਦੀ ਨਿਕਾਸੀ ਲਈ ਵੀ ਕੋਈ ਸਾਧਨ ਨਹੀਂ ਹੈ। ਇਸ ਕਾਰਨ ਇੱਥੇ ਪੜ੍ਹਨ ਵਾਲੇ ਬੱਚਿਆਂ ਦੀ ਜ਼ਿੰਦਗੀ ਹਮੇਸ਼ਾਂ ਹੀ ਖਤਰੇ ’ਚ ਰਹਿੰਦੀ ਹੈ।

Advertisement

ਅੱਗ ਬੁਝਾਊ ਅਮਲੇ ਨੇ ਕੀਤੀ 30 ਇਮਾਰਤਾਂ ਦੀ ਜਾਂਚ

ਫਾਇਰ ਬ੍ਰਿਗੇਡ ਵਿਭਾਗ ਵੱਲੋਂ ਲੰਘੇ ਕੱਲ੍ਹ ਮਾਡਲ ਟਾਊਨ ਸਥਿਤ ਟਿਊਸ਼ਨ ਮਾਰਕੀਟ ’ਚ ਚਲਾਏ ਜਾ ਰਹੇ ਟਿਊਸ਼ਨ ਸੈਂਟਰਾਂ ਦੇ ਬੇਸਮੈਂਟ ਚੈੱਕ ਕੀਤੇ ਗਏ। ਅਸਿਸਟੈਂਟ ਡਿਵੀਜ਼ਨਲ ਫਾਇਰ ਅਫ਼ਸਰ ਮਨਿੰਦਰ ਸਿੰਘ, ਸਬ ਫਾਇਰ ਅਫ਼ਸਰ ਦਿਨੇਸ਼ ਕੁਮਾਰ ਸਣੇ ਅੱਗ ਬੁਝਾਊ ਅਮਲੇ ਦੇ ਹੋਰ ਅਧਿਕਾਰੀਆਂ ਨੇ ਚੈਕਿੰਗ ਮੁਹਿੰਮ ਚਲਾਈ। ਏਡੀਐੱਫਓ ਮਨਿੰਦਰ ਸਿੰਘ ਨੇ ਦੱਸਿਆ ਕਿ ਬੇਸਮੈਂਟ ’ਚ ਚੱਲ ਰਹੇ ਕੋਚਿੰਗ ਸੈਂਟਰਾਂ ਤੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਦੌਰਾਨ ਅੱਗ ਬੁਝਾਊ ਪ੍ਰਬੰਧਾਂ ਦੀ ਖਾਮੀਆਂ ਦੇਖੀਆਂ ਗਈਆਂ, ਜਿਸ ਲਈ ਮਾਲਕਾਂ ਨੂੰ ਆਖ ਦਿੱਤਾ ਗਿਆ ਹੈ। ਮਾਲਕਾਂ ਨੂੰ ਜਲਦੀ ਇਸ ਲਈ ਠੋਸ ਕਦਮ ਚੁੱਕਣ ਲਈ ਹੁਕਮ ਦੇ ਦਿੱਤੇ ਹਨ। ਏਡੀਐੱਫਓ ਮਨਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਕੋਚਿੰਗ ਸੈਂਟਰਾਂ ਦੀ ਚੈਕਿੰਗ ਜਾਰੀ ਰਹੇਗੀ।

Advertisement
Advertisement
Advertisement