ਲੋਕਾਂ ਨੂੰ ਰੋਗ ਮੁਕਤ ਕਰ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’
11:49 AM Oct 28, 2024 IST
Advertisement
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 27 ਅਕਤੂਬਰ
ਸੀਐਮ ਦੀ ਯੋਗਸ਼ਾਲਾ ਦੇ ਤਹਿਤ ਬੋਗਨਵਿਲੀਆ ਪਾਰਕ ਫੇਜ਼-4 ਵਿੱਚ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਸ ਨਾਲ ਵੱਧ ਭਾਰ, ਤਣਾਅ ਅਤੇ ਪਿੱਠ ਦਰਦ ਜਿਹੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਮੁਹਾਲੀ ਨਿਗਮ ਦੇ ਕਮਿਸ਼ਨਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਟੀ ਬੈਨਿਥ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਗਾ ਕਲਾਸਾਂ ਮੁਹਾਲੀ ਸਣੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ-ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ।
ਯੋਗ ਟਰੇਨਰ ਰਮਨਜੀਤ ਕੌਰ ਬੋਗਨਵਿਲੀਆ ਪਾਰਕ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਆਮ ਨਾਗਰਿਕਾਂ ਨੂੰ ਯੋਗ ਸਿਖਾ ਰਹੀ ਹੈ। ਉਸ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਯੋਗ ਕਰਨ ਨਾਲ ਠੀਕ ਹੋਈਆਂ ਹਨ, ਉਹ ਅੱਗੇ ਹੋਰਨਾਂ ਨੂੰ ਕਲਾਸਾਂ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ। ਬਹੁਤ ਸਾਰੇ ਵਿਅਕਤੀਆਂ ਨੇ ਨਿਯਮਿਤ ਤੌਰ ’ਤੇ ਯੋਗ ਕਲਾਸਾਂ ਲਗਾ ਕੇ ਆਪਣਾ ਭਾਰ ਘਟਾਇਆ ਹੈ।
Advertisement
Advertisement
Advertisement