For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨਸ਼ੀਲ: ਸਿੱਧੂ

10:53 AM Sep 21, 2024 IST
ਮੁੱਖ ਮੰਤਰੀ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨਸ਼ੀਲ  ਸਿੱਧੂ
ਅਮਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਓਂਕਾਰ ਸਿੰਘ ਸਿੱਧੂ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਧੂਰੀ, ਸ਼ੇਰਪੁਰ, 20 ਸਤੰਬਰ
ਮੁੱਖ ਮੰਤਰੀ ਦੇ ਓਐਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨਸ਼ੀਲ ਹਨ ਜਿਸ ਤਹਿਤ ਹਲਕੇ ਅੰਦਰ ਅਜਿਹੇ ਪ੍ਰਾਜੈਕਟ ਲਿਆਂਦੇ ਜਾ ਰਹੇ ਜੋ ਲੋਕਾਂ ਦੇ ਦਿਲਾਂ ਅੰਦਰ ਚਿਰ ਸਦੀਵੀ ਉੱਕਰੇ ਰਹਿਣਗੇ। ਸ੍ਰੀ ਸਿੱਧੂ ਪਿੰਡ ਘਨੌਰ ਕਲਾਂ ਵਿੱਚ ਪਾਰਟੀ ਕਾਰਕੁਨ ਕੁਲਵਿੰਦਰ ਸਿੰਘ ਫੌਜੀ ਦੀ ਮਾਤਾ ਅੰਗਰੇਜ ਕੌਰ (70) ਦੀ ਅਚਨਚੇਤ ਮੌਤ ਅਤੇ ਅਮਰਜੀਤ ਸਿੰਘ ਘਨੌਰ ਦੀ ਪਤਨੀ ਰਜਿੰਦਰ ਕੌਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਸਨ। ਇਸ ਮਗਰੋਂ ਉਨ੍ਹਾਂ ਅਗਾਮੀ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪਿੰਡ ਘਨੌਰ ਕਲਾਂ ਦੇ ਚੋਣਵੇਂ ਆਗੂ ਵਰਕਰਾਂ ਨਾਲ ਮੀਟਿੰਗ ਵੀ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ, ਟੀਮ ਮੈਂਬਰ ਅਮੀਰ ਸਿੰਘ, ਰਮਨਦੀਪ ਸਿੰਘ ਰਮਨ, ਜਸਵਿੰਦਰ ਸਿੰਘ ਘਨੌਰ, ਗੁਰਤੇਜ ਸਿੰਘ ਤੇਜੀ ਕੱਕੜਵਾਲ (ਦੋਵੇਂ ਬਲਾਕ ਪ੍ਰਧਾਨ), ਸੰਦੀਪ ਸਿੰਘ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਘਨੌਰੀ, ਸਾਬਕਾ ਪੰਚ ਕੇਵਲ ਸਿੰਘ ਘਨੌਰੀ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement