CJI: ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਦਾ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਸਵਾਗਤ
ਐਨਪੀ ਧਵਨ
ਪਠਾਨਕੋਟ, 28 ਮਾਰਚ
ਦੇਸ਼ ਦੀ ਸਰਵ ਉੱਚ ਅਦਾਲਤ ਦੇ ਚੀਫ ਜਸਟਿਸ ਸੰਜੀਵ ਖੰਨਾ ਦਾ ਅੱਜ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਪੁੱਜਣ ਸਮੇਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੀ ਪਤਨੀ ਵੀ ਨਾਲ ਸਨ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ, ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਅਤੇ ਐਸਡੀਐਮ ਅਰਸ਼ਦੀਪ ਸਿੰਘ ਵੀ ਸ਼ਾਮਲ ਸਨ। ਚੀਫ ਜਸਟਿਸ ਥੋੜ੍ਹੀ ਦੇਰ ਲਈ ਰੇਲਵੇ ਸਟੇਸ਼ਨ ’ਤੇ ਰੁਕੇ ਅਤੇ ਉਸ ਤੋਂ ਬਾਅਦ ਕਾਰ ਰਾਹੀਂ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਨੂੰ ਰਵਾਨਾ ਹੋ ਗਏ। ਉੱਥੇ ਉਹ ਦੋ ਤਿੰਨ ਦਿਨ ਛੁੱਟੀਆਂ ਮਨਾਉਣਗੇ ਅਤੇ ਫਿਰ ਵਾਪਸ ਦਿੱਲੀ ਚਲੇ ਜਾਣਗੇ। ਚੀਫ ਜਸਟਿਸ ਦਾ ਕਹਿਣਾ ਸੀ ਕਿ ਉਹ ਅਕਸਰ ਡਲਹੌਜੀ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਇਹ ਇਲਾਕਾ ਬਹੁਤ ਖੂਬਸੂਰਤ ਹੈ। ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ, ਪਵਨ ਕੁਮਾਰ ਫੌਜੀ, ਸੌਰਭ ਬਹਿਲ, ਵਿਜੇ ਕੁਮਾਰ ਕਟਾਰੂਚੱਕ ਆਦਿ ਵੀ ਹਾਜ਼ਰ ਸਨ।