ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀਐੱਸਯੂ ਵੱਲੋਂ ਸਰਕਲ ਪੱਧਰੀ ਕਨਵੈਨਸ਼ਨ

10:44 AM Feb 14, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਖੇਤਰੀ ਪ੍ਰਤੀਨਿਧ
ਬਰਨਾਲਾ, 13 ਫਰਵਰੀ
ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਵੱਲੋਂ ਜਥੇਬੰਦਕ ਕਨਵੈਨਸ਼ਨ ਕੀਤੀ ਗਈ ਜਿਸਦੀ ਪ੍ਰਧਾਨਗੀ ਸੂਬਾਈ ਆਗੂ ਚੰਦਰ ਪ੍ਰਕਾਸ਼, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਕੁਲਵੀਰ ਸਿੰਘ ਠੀਕਰੀਵਾਲਾ ਨੇ ਕੀਤੀ। ਸੂਬਾ ਮੀਤ ਪ੍ਰਧਾਨ ਚੰਦਰ ਪ੍ਰਕਾਸ਼ ਨੇ ਦਰਪੇਸ਼ ਹਾਲਤਾਂ ਸਬੰਧੀ ਵਿਚਾਰਾਂ ਕੀਤੀਆਂ ਤੇ 16 ਫਰਵਰੀ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ ਕੀਤਾ ਹੈ। ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਹਾਕਮ ਸਿੰਘ ਨੂਰ, ਹਰਬੰਸ ਸਿੰਘ ਮਾਣਕੀ, ਕੁਲਵਿੰਦਰ ਸਿੰਘ, ਨਰਾਇਣ ਦੱਤ, ਭੋਲਾ ਸਿੰਘ ਗੁੰਮਟੀ ਅਤੇ ਰਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਇਹ ਸੰਘਰਸ਼ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗ਼ਰਜ਼ ਹੈ। ਬੁਲਾਰਿਆਂ ਨੇ ਸੀਆਰਏ-295 ਸਹਾਇਕ ਲਾਈਨਮੈਨ ਕਾਮਿਆਂ ਨੂੰ ਪਾਵਰਕੌਮ ਮੈਨੇਜਮੈਂਟ ਵੱਲੋਂ ਟਰਮੀਨੇਟ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ। ਇਸ ਸਮੇਂ ਬਲਵੰਤ ਸਿੰਘ, ਰੁਲਦੂ ਸਿੰਘ ਗੁੰਮਟੀ, ਰਾਜ ਪਤੀ, ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਵਿਚਾਰ ਰੱਖੇ।
ਸਮਾਲਸਰ (ਪੱਤਰ ਪ੍ਰੇਰਕ): ਸਟੇਟ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵੱਲੋਂ ਸਰਕਲ ਫ਼ਰੀਦਕੋਟ ਦੀ ਕਨਵੈਨਸ਼ਨ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਵਰਣ ਸਿੰਘ ਔਲਖ ਨੇ ਕੀਤੀ। ਇਸ ਵਿੱਚ ਸੂਬਾ ਕਮੇਟੀ ਦੇ ਜਥੇਬੰਦੀ ਸਕੱਤਰ ਭੁਪਿੰਦਰ ਸਿੰਘ ਸ਼ਾਮਲ ਹੋਏ। ਇਸ ਮੌਕੇ 16 ਫਰਵਰੀ 24 ਦੀ ਦੇਸ਼ ਵਿਆਪੀ ਹੜਤਾਲ, ਸੀਆਰਏ 295 ਤਹਿਤ ਭਰਤੀ ਕੀਤੇ ਕਾਮਿਆਂ ਨੂੰ ਪੂਰੀਆਂ ਤਨਖਾਹਾਂ ਜਾਰੀ ਕਰਾਉਣ ਲਈ, ਕਿਸਾਨਾਂ-ਮਜ਼ਦੂਰਾਂ ਨਾਲ ਸਾਂਝੇ ਸੰਘਰਸ਼ ਬਾਰੇ ਤੇ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕਰਾਉਣ ਲਈ ਮੰਗਾਂ ’ਤੇ ਚਰਚਾ ਹੋਈ। ਕਨਵੈਨਸ਼ਨ ਵਿੱਚ ਫੈਸਲਾ ਕੀਤਾ ਗਿਆ ਕਿ 16 ਫਰਵਰੀ 24 ਦੀ ਹੜਤਾਲ ਦੇਸ਼ ਵਿਆਪੀ ਹੜਤਾਲ ਮੁਕਮੰਲ ਤੌਰ ’ਤੇ ਕੀਤੀ ਜਾਵੇਗੀ।
ਇਸ ਮੌਕੇ, ਮਲਕੀਅਤ ਸਿੰਘ ਕੋਟਕਪੂਰਾ, ਜੋਗਿੰਦਰ ਸਿੰਘ, ਸ਼ਮਿੰਦਰ ਸਿੰਘ, ਜਲੌਰ ਸਿੰਘ ਸਮਾਲਸਰ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਪਟੇਸਰ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ ਫੂਲੇਵਾਲਾ ਤੇ ਸੁਖਮੰਦਰ ਸਿੰਘ ਹਾਜ਼ਰ ਸਨ। ਇਹ ਜਾਣਕਾਰੀ ਕਮਲੇਸ਼ ਕੁਮਾਰ ਵੱਲੋਂ ਜਾਰੀ ਕੀਤੀ ਗਈ।

Advertisement

Advertisement