ਕ੍ਰਿਸਮਸ ਕੱਪ: ਫਾਈਨਲ ਮੈਚ ਅੱਜ
08:41 AM Dec 25, 2024 IST
ਪਠਾਨਕੋਟ: ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ, ਡਾ. ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਓਪਨ ਪੰਜਾਬ ਕ੍ਰਿਕਟ ਕ੍ਰਿਸਮਸ ਕੱਪ ਟੂਰਨਾਮੈਂਟ ਵਿੱਚ ਸੈਮੀ-ਫਾਈਨਲ ਮੈਚ ਸੂਰੀ ਇਲੈਵਨ ਅਤੇ ਵੀਐੱਸ ਇਲੈਵਨ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ। ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਲੱਬ ਦੇ ਪ੍ਰੈੱਸ ਸਕੱਤਰ ਸੰਜੇ ਸਰੀਨ ਅਨੁਸਾਰ ਵੀਐੱਸ ਇਲੈਵਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਚ ਜਿੱਤ ਲਿਆ। ਗੌਰਵ ਚੌਧਰੀ ਨੂੰ ‘ਮੈਨ ਆਫ਼ ਦਿ ਮੈਚ’ ਦਾ ਖਿਤਾਬ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਫਾਈਨਲ ਭਲਕੇ ਵੀਐੱਸ ਇਲੈਵਨ ਅਤੇ ਜੀਜੇਡੀ ਇਲੈਵਨ ਦੀਆਂ ਟੀਮਾਂ ’ਚ ਹੋਵੇਗਾ। -ਪੱਤਰ ਪ੍ਰੇਰਕ
Advertisement
Advertisement