ਤਾਰਾਂ ਚੋਰੀ ਕਰਨ ਤੋਂ ਰੋਕਣ ’ਤੇ ਚੌਕੀਦਾਰ ਦੀ ਕੁੱਟਮਾਰ
06:53 AM Nov 19, 2023 IST
ਬਸੀ ਪਠਾਣਾਂ: ਤਾਰਾਂ ਚੋਰੀ ਕਰਨ ਆਏ ਕਾਰ ਸਵਾਰਾਂ ਵੱਲੋਂ ਚੌਕੀਦਾਰ ਦੀ ਕੁੱਟਮਾਰ ਕੀਤੀ ਗਈ| ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਿੰਦਰ ਵਾਸੀ ਪਿੰਡ ਕੌੜੀ (ਲੁਧਿਆਣਾ) ਨੇ ਦੱਸਿਆ ਕਿ ਉਹ ਵਾਇਰਰੈਟ ਕੰਪਨੀ ਵਿੱਚ ਬਤੌਰ ਚੌਕੀਦਾਰ ਨੌਕਰੀ ਕਰਦਾ ਹੈ। ਉਨ੍ਹਾਂ ਦੀ ਕੰਪਨੀ ਵੱਲੋਂ ਫ਼ਤਹਿਗੜ੍ਹ ਸਾਹਿਬ ਇਲਾਕੇ ’ਚ ਤਾਰਾਂ ਵਿਛਾਈ ਜਾ ਰਹੀ ਹੈ ਜਿੱਥੇ ਡਿਊਟੀ ਕਰਦੇ ਸਮੇਂ 15 ਨਵੰਬਰ ਸ਼ਾਮ 7.30 ਵਜੇ ਦੇ ਕਰੀਬ ਜਦੋਂ ਉਹ ਦੁਕਾਨ ’ਚੋਂ ਬਾਹਰ ਨਿਕਲਿਆ ਤਾਂ ਪੰਜ ਵਿਅਕਤੀ ਜਿਨ੍ਹਾਂ ਕੋਲ ਕਾਰ ਸੀ, ਕੰਪਨੀ ਦੀਆਂ ਤਾਰਾਂ ਵੱਢਦੇ ਦਿਖਾਈ ਦਿੱਤੇ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਅਕਤੀਆਂ ਨੇ ਚੌਕੀਦਾਰ ਦੀ ਕੁੱਟਮਾਰ ਕੀਤੀ ਅਤੇ ਚੋਰੀ ਕੀਤੀਆਂ ਤਾਰਾਂ ਕਾਰ ਵਿੱਚ ਰੱਖ ਕੇ ਫਰਾਰ ਹੋ ਗਏ| ਥਾਣਾ ਸਰਹਿੰਦ ਦੀ ਪੁਲੀਸ ਨੇ ਲੱਕੀ, ਮਿੰਟੂ ਅਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ| -ਪੱਤਰ ਪ੍ਰੇਰਕ
Advertisement
Advertisement