ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨੀ ਜਹਾਜ਼ਾਂ ਨੇ ਫਿਲਪੀਨਜ਼ ਦੇ ਬੇੜੇ ਨੂੰ ਰੋਕਿਆ

07:39 AM Aug 28, 2024 IST

ਮਨੀਲਾ, 27 ਅਗਸਤ
ਚੀਨ ਨੇ 40 ਜਹਾਜ਼ਾਂ ਦੇ ‘ਹੱਦੋਂ ਵੱਧ ਬਲ’ ਪ੍ਰਯੋਗ ਰਾਹੀਂ ਫਿਲਪੀਨ ਦੇ ਦੋ ਸਮੁੰਦਰੀ ਜਹਾਜ਼ਾਂ ਨੂੰ ਚੀਨ ਸਾਗਰ ਵਿੱਚ ਇਕ ਵਿਵਾਦਤ ਦੀਪ ’ਤੇ ਫਿਲਪੀਨ ਦੇ ਸਭ ਤੋਂ ਵੱਡੇ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੂੰ ਖੁਰਾਕ ਤੇ ਹੋਰ ਸਾਮਾਨ ਦੀ ਸਲਪਾਈ ਕਰਨ ਤੋਂ ਰੋਕ ਦਿੱਤਾ।
ਦੱਖਣੀ ਚੀਨ ਸਾਗਰ ਵਿੱਚ ਖੇਤਰੀ ਵਿਵਾਦ ਦਾ ਇਹ ਤਾਜ਼ਾ ਮਾਮਲਾ ਹੈ। ਚੀਨ ਤੇ ਫਿਲਪੀਨ ਨੇ ਸਬੀਨਾ ਸ਼ੋਲ ਵਿੱਚ ਸੋਮਵਾਰ ਨੂੰ ਟਕਰਾਅ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਬੀਨਾ ਸ਼ੋਲ ਇਕ ਬੇਆਬਾਦ ਦੀਪ ਹੈ ਜਿਸ ’ਤੇ ਦੋਵੇਂ ਦੇਸ਼ ਆਪੋ-ਆਪਣਾ ਦਾਅਵਾ ਕਰਦੇ ਹਨ ਅਤੇ ਇਹ ਸਪ੍ਰੈਟਲੀ ਦੀਪ ਸਮੂਹ ਵਿੱਚ ਵਿਵਾਦ ਦਾ ਨਵਾਂ ਕੇਂਦਰ ਬਣ ਗਿਆ ਹੈ ਜੋ ਕਿ ਪ੍ਰਮੁੱਖ ਆਲਮੀ ਵਪਾਰ ਤੇ ਸੁਰੱਖਿਆ ਮਾਰਗ ਹੈ।
ਚੀਨ ਤੇ ਫਿਲਪੀਨ ਨੇ ਹਾਲ ਦੇ ਮਹੀਨਿਆਂ ਵਿੱਚ ਸਬੀਨਾ ਸ਼ੋਲ ਵਿੱਚ ਵੱਖ-ਵੱਖ ਤੱਟ ਰੱਖਿਅਕ ਸਮੁੰਦਰੀ ਬੇੜੇ ਤਾਇਨਾਤ ਕੀਤੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਦੂਜੀ ਧਿਰ ਮੱਛੀਆਂ ਨਾਲ ਭਰਪੂਰ ਇਸ ਦੀਪ ’ਤੇ ਕੰਟਰੋਲ ਕਰ ਸਕਦੀ ਹੈ। ਚੀਨ ਤੇ ਫਿਲਪੀਨ ਵਿਚਾਲੇ ਟਕਰਾਅ ਪਿਛਲੇ ਸਾਲ ਵਧ ਗਿਆ ਸੀ। -ਏਪੀ

Advertisement

‘ਚੀਨ ਸ਼ਾਂਤੀ ’ਚ ਸਭ ਤੋਂ ਵੱਧ ਵਿਘਨ ਪਾਉਣ ਵਾਲਾ ਦੇਸ਼’

ਮਨੀਲਾ:

ਫਿਲਪੀਨ ਦੇ ਰੱਖਿਆ ਮੰਤਰੀ ਗਿਲਬਰਟੋ ਟਿਓਡੋਰੋ ਜੂਨੀਅਰ ਨੇ ਅਮਰੀਕਾ ਇੰਡੋ-ਪ੍ਰਸ਼ਾਂਤ ਕਮਾਂਡ ਵੱਲੋਂ ਮਨੀਲਾ ਵਿੱਚ ਕਰਵਾਈ ਗਈ ਇਕ ਕੌਮਾਂਤਰੀ ਮਿਲਟਰੀ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਵਿੱਚ ਚੀਨ ਸ਼ਾਂਤੀ ’ਚ ਸਭ ਤੋਂ ਵੱਧ ਵਿਘਨ ਪਾਉਣ ਵਾਲਾ ਦੇਸ਼ ਹੈ। ਇਸ ਕਾਨਫਰੰਸ ਵਿੱਚ ਅਮਰੀਕਾ ਅਤੇ ਹੋਰ ਸਹਿਯੋਗੀ ਦੇਸ਼ਾਂ ਦੇ ਫੌਜੀ ਅਧਿਕਾਰੀ ਅਤੇ ਸੀਨੀਅਰ ਰਾਜਦੂਤ ਵੀ ਸ਼ਾਮਲ ਸਨ। -ਏਪੀ

Advertisement

Advertisement
Advertisement