ਚੀਨ ਨੇ 300ਵਾਂ ਓਲੰਪਿਕ ਸੋਨ ਤਗ਼ਮਾ ਜਿੱਤਿਆ
07:32 AM Aug 12, 2024 IST
Advertisement
ਪੈਰਿਸ: ਚੀਨ ਨੇ ਸ਼ਨਿਚਰਵਾਰ ਨੂੰ ਇੱਥੇ ਟੇਬਲ ਟੈਨਿਸ ਦੇ ਮਹਿਲਾ ਟੀਮ ਮੁਕਾਬਲੇ ’ਚ ਖਿਤਾਬੀ ਜਿੱਤ ਹਾਸਲ ਕਰਦਿਆਂ ਓਲੰਪਿਕ ਇਤਿਹਾਸ ’ਚ ਦੇਸ਼ ਲਈ 300ਵਾਂ ਸੋਨ ਤਗ਼ਮਾ ਜਿੱਤਿਆ। ਚੀਨ ਨੇ ਫਾਈਨਲ ’ਚ ਜਪਾਨ ਨੂੰ 3-0 ਨਾਲ ਹਰਾ ਕੇ ਲਗਾਤਾਰ 5ਵਾਂ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੀਨ ਦੀ ਪੁਰਸ਼ ਟੀਮ ਨੇ ਸੋਨ ਤਗ਼ਮਾ ਜਿੱਤਿਆ ਸੀ। ਦੁਨੀਆ ਦੀ ਨੰਬਰ ਇਕ ਖਿਡਾਰਨ ਸੁਨ ਯਿੰਗਸ਼ਾ ਨੇ ਕਿਹਾ, ‘‘ਅਸੀਂ ਸਾਰਿਆਂ ਨੇ ਅੱਜ ਆਪਣਾ ਸਾਰਾ ਜ਼ੋਰ ਲਗਾ ਦਿੱਤਾ ਤੇ ਸਾਰਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ।’’ ਔਰਤਾਂ ਦੇ ਟੀਮ ਵਰਗ ’ਚ ਦੱਖਣੀ ਕੋਰੀਆ ਨੇ ਜਰਮਨੀ ਨੂੰ 3-0 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਚੀਨ ਨੇ 1988 ’ਚ ਸਿਓਲ ਓਲੰਪਿਕ ’ਚ ਟੇਬਲ ਟੈਨਿਸ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਇਸ ਖੇਡ ’ਚ ਦਿੱਤੇ ਗਏ 42 ਸੋਨ ਤਗ਼ਮਿਆਂ ’ਚੋਂ 37 ਤਗ਼ਮੇ ਜਿੱਤੇ ਹਨ। -ਏਪੀ
Advertisement
Advertisement
Advertisement