ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨ ਓਪਨ ਬੈਡਮਿੰਟਨ: ਪ੍ਰਿਯਾਂਸ਼ੂ ਰਾਜਾਵਤ ਪਹਿਲੇ ਗੇੜ ’ਚ ਹੀ ਬਾਹਰ

09:16 AM Sep 18, 2024 IST

ਚਾਂਗਜ਼ੂ (ਚੀਨ): ਭਾਰਤ ਦੇ ਉਭਰਦੇ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੂੰ ਅੱਜ ਇੱਥੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਕੈਨੇਡਾ ਦੇ ਬ੍ਰਾਇਨ ਯਾਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 22 ਸਾਲਾ ਰਾਜਾਵਤ ਇਸ ਸੁਪਰ 1000 ਟੂਰਨਾਮੈਂਟ ਵਿੱਚ 36 ਮਿੰਟ ਤੱਕ ਚੱਲੇ ਮੈਚ ਵਿੱਚ ਆਪਣੇ ਕੈਨੇਡੀਅਨ ਵਿਰੋਧੀ ਤੋਂ 13-21, 16-21 ਨਾਲ ਹਾਰ ਗਿਆ। ਵਿਸ਼ਵ ਦਾ 36ਵੇਂ ਨੰਬਰ ਦਾ ਖਿਡਾਰੀ ਰਾਜਾਵਤ ਦੋ ਸਾਲ ਪਹਿਲਾਂ ਇਤਿਹਾਸਕ ਥੌਮਸ ਕੱਪ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਪੁਰਸ਼ ਸਿੰਗਲਜ਼ ਵਿੱਚ ਹੁਣ ਵਿਸ਼ਵ ਦਾ 40ਵੇਂ ਨੰਬਰ ਦਾ ਖਿਡਾਰੀ ਕਿਰਨ ਜੌਰਜ ਹੀ ਭਾਰਤ ਦੀ ਇੱਕੋ-ਇੱਕ ਚੁਣੌਤੀ ਬਚੀ ਹੈ। ਪਹਿਲੇ ਗੇੜ ਵਿੱਚ ਉਸ ਦਾ ਸਾਹਮਣਾ ਜਾਪਾਨ ਦੇ ਕੇਂਤਾ ਨਿਸ਼ੀਮੋਟੋ ਨਾਲ ਹੋਵੇਗਾ। ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੀਵੀ ਸਿੰਧੂ, ਲਕਸ਼ੈ ਸੇਨ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈਟੀ ਵਰਗੇ ਭਾਰਤੀ ਖਿਡਾਰੀ ਇਸ ਆਖਰੀ ਬੀਡਬਲਿਊਐੱਫ ਸੁਪਰ 1000 ਟੂਰਨਾਮੈਂਟ ਵਿੱਚ ਨਹੀਂ ਖੇਡ ਰਹੇ। ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗਾਇਤਰੀ ਗੋਪੀਚੰਦ-ਟਰੀਸਾ ਜੌਲੀ ਅਤੇ ਰੁਤਪਰਨਾ ਪਾਂਡਾ-ਸ਼ਵੇਤਾਪਰਣਾ ਪਾਂਡਾ ਦੀ ਜੋੜੀ ਮਹਿਲਾ ਡਬਲਜ਼ ਵਿੱਚ, ਜਦਕਿ ਐੱਨ ਸਿੱਕੀ ਰੈੱਡੀ-ਬੀ ਸੁਮੀਤ ਰੈੱਡੀ ਦੀ ਜੋੜੀ ਮਿਕਸਡ ਡਬਲਜ਼ ਵਿੱਚ ਚੁਣੌਤੀ ਦੇਵੇਗੀ। ਆਕਰਸ਼ੀ ਕਸ਼ਯਪ, ਮਾਲਵਿਕਾ ਬੰਸੋਦ ਅਤੇ ਸਾਮੀਆ ਇਮਾਦ ਫਾਰੂਕੀ ਮਹਿਲਾ ਸਿੰਗਲਜ਼ ਵਿੱਚ ਆਪਣੀ ਕਿਸਮਤ ਅਜ਼ਮਾਉਣਗੀਆਂ। -ਪੀਟੀਆਈ

Advertisement

Advertisement