ਚੀਨ ਦਾ ਮੁਕਾਬਲਾ ਇਕਜੁੱਟ ਹੋ ਕੇ ਰਣਨੀਤਿਕ ਤੌਰ ’ਤੇ ਕੀਤਾ ਜਾਣਾ ਚਾਹੀਦਾ ਹੈ: ਖੜਗੇ
08:32 PM Jun 23, 2023 IST
ਨਵੀਂ ਦਿੱਲੀ, 9 ਜੂਨ
Advertisement
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉੱਤਰਾਖੰਡ ‘ਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਚੀਨ ਵੱਲੋਂ ਉਸਾਰੀ ਕਾਰਜਾਂ ਦੀਆਂ ਖ਼ਬਰਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੀਨ ਖ਼ਿਲਾਫ਼ ਇਕਜੁੱਟ ਹੋ ਕੇ ਅਤੇ ਰਣਨੀਤਕ ਤੌਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਟਵਿੱਟਰ ‘ਤੇ ਉੱਤਰਾਖੰਡ ਵਿੱਚ ਐੱਲਏਸੀ ਦੇ ਨਾਲ ਵਾਲੇ ਖੇਤਰਾਂ ਵਿੱਚ ਚੀਨ ਵੱਲੋਂ ਕਥਿਤ ਨਿਰਮਾਣ ਕਾਰਜ ਦੀਆਂ ਕੁਝ ਸੈਟੇਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਚੀਨ ਨੂੰ ਕਲੀਨ ਚਿੱਟ ਦੇਣ ਕਾਰਨ ਦੇਸ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।
Advertisement
Advertisement