For the best experience, open
https://m.punjabitribuneonline.com
on your mobile browser.
Advertisement

ਚੀਨ ਨੇ ਲੱਦਾਖ 'ਚ 4000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੈ: ਰਾਹੁਲ ਗਾਂਧੀ

11:33 AM Sep 11, 2024 IST
ਚੀਨ ਨੇ ਲੱਦਾਖ  ਚ 4000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੈ  ਰਾਹੁਲ ਗਾਂਧੀ
ਫੋਟੋ ਪੀਟੀਆਈ
Advertisement

ਵਾਸ਼ਿੰਗਟਨ, 11 ਸਤੰਬਰ

Rahul Gandhi in USA: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਰਤ-ਚੀਨ ਸਰਹੱਦ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਅਤੇ ਇਸ ਦੀਆਂ ਫੌਜਾਂ ਨੇ ਲੱਦਾਖ ਵਿੱਚ 4,000 ਵਰਗ ਕਿਲੋਮੀਟਰ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ।

Advertisement

ਅਮਰੀਕਾ ਦੌਰੇ ’ਤੇ ਚੱਲ ਰਹੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਵਿਚ ਨੈਸ਼ਨਲ ਪ੍ਰੈਸ ਕਲੱਬ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ।
ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੋਈ ਗੁਆਂਢੀ ਤੁਹਾਡੇ ਖੇਤਰ ਦੇ 4000 ਵਰਗ ਕਿਲੋਮੀਟਰ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਅਮਰੀਕਾ ਕੀ ਪ੍ਰਤੀਕਿਰਿਆ ਕਰੇਗਾ? ਕੀ ਕੋਈ ਵੀ ਰਾਸ਼ਟਰਪਤੀ ਇਹ ਕਹਿ ਕੇ ਭੱਜ ਸਕਦਾ ਹੈ ਕਿ ਉਸ ਨੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ? ਇਸ ਲਈ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਚੀਨੀ ਸੈਨਿਕਾਂ ਦਾ ਸਾਡੇ ਖੇਤਰ ਵਿੱਚ ਬੈਠਣ ਦਾ ਕੋਈ ਕਾਰਨ ਨਹੀਂ ਹੈ। -ਆਈਏਐੱਨਐੱਸ

Advertisement
Tags :
Author Image

Puneet Sharma

View all posts

Advertisement