For the best experience, open
https://m.punjabitribuneonline.com
on your mobile browser.
Advertisement

ਚੀਨ ਨੇ ਭਾਰਤ ਤੋਂ ਅਰੁਣਾਚਲ ’ਚ ਦੋ ਥਾਵਾਂ ’ਤੇ ਗਸ਼ਤ ਦੀ ਇਜਾਜ਼ਤ ਮੰਗੀ

07:05 AM Sep 28, 2024 IST
ਚੀਨ ਨੇ ਭਾਰਤ ਤੋਂ ਅਰੁਣਾਚਲ ’ਚ ਦੋ ਥਾਵਾਂ ’ਤੇ ਗਸ਼ਤ ਦੀ ਇਜਾਜ਼ਤ ਮੰਗੀ
Advertisement

ਅਜੈ ਬੈਨਰਜੀ
ਨਵੀਂ ਦਿੱਲੀ, 27 ਸਤੰਬਰ
ਭਾਰਤ ਅਤੇ ਚੀਨ ਵਿਚਕਾਰ ਅਸਲ ਕੰਟਰੋਲ ਰੇਖਾ ’ਤੇ ਵਿਵਾਦਾਂ ਦੀ ਸੂਚੀ ਹੋਰ ਲੰਬੀ ਹੁੰਦੀ ਜਾ ਰਹੀ ਹੈ। ਚੀਨ ਨੇ 21ਵੇਂ ਗੇੜ ਦੀ ਫੌਜੀ ਗੱਲਬਾਤ ਦੌਰਾਨ ਭਾਰਤੀ ਵਾਰਤਾਕਾਰਾਂ ਨੂੰ ਸੁਝਾਅ ਦਿੱਤਾ ਕਿ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਦੋ ਸੰਵੇਦਨਸ਼ੀਲ ਇਲਾਕਿਆਂ ’ਚ ਉਸ ਦੇ ਜਵਾਨਾਂ ਨੂੰ ਗਸ਼ਤ ਦੀ ਇਜਾਜ਼ਤ ਦਿੱਤੀ ਜਾਵੇ। ਦੋਵੇਂ ਥਾਵਾਂ ਦਹਾਕਿਆਂ ਤੋਂ ਭਾਰਤ ਦੇ ਕਬਜ਼ੇ ਹੇਠ ਹਨ। ਇਨ੍ਹਾਂ ’ਚੋਂ ਇਕ ਯਾਂਗਤਸੇ ਖ਼ਿੱਤਾ ਹੈ ਜਿਥੇ ਦਸੰਬਰ 2022 ’ਚ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਕਾਰ ਝੜਪ ਹੋਈ ਸੀ। ਦੂਜਾ ਸਥਾਨ ਸੁਬਨਸਿਰੀ ਦਰਿਆ ਦੀ ਘਾਟੀ ਦੇ ਨਾਲ ਮੱਧ ਅਰੁਣਾਚਲ ਪ੍ਰਦੇਸ਼ ’ਚ ਮੌਜੂਦ ਹੈ। ਸੂਤਰਾਂ ਨੇ ਕਿਹਾ ਕਿ ਇਹ ਨਾਜਾਇਜ਼ ਅਤੇ ਤਰਕਹੀਣ ਮੰਗਾਂ ਹਨ। ਚੀਨ ਨੇ ਇਹ ਮੰਗਾਂ ਉਸ ਸਮੇਂ ਰੱਖੀਆਂ ਜਦੋਂ ਪੂਰਬੀ ਲੱਦਾਖ ’ਚ ਮੌਜੂਦਾ ਵਿਵਾਦਾਂ ਦੇ ਹਲ ਬਾਰੇ ਚਰਚਾ ਕੀਤੀ ਜਾ ਰਹੀ ਸੀ। ਗੁਆਂਢੀ ਮੁਲਕ ਦੇ ਇਸ ਕਦਮ ਨਾਲ ਸਰਹੱਦੀ ਵਿਵਾਦ ਦੇ ਨਿਬੇੜੇ ’ਚ ਅੜਿੱਕਾ ਖੜ੍ਹਾ ਹੋ ਸਕਦਾ ਹੈ। ਯਾਂਗਤਸੇ ਇਲਾਕੇ ’ਚ ਪਹਿਲਾਂ ਵੀ ਕਈ ਵਾਰ ਟਕਰਾਅ ਹੋ ਚੁੱਕਾ ਹੈ। ਅਕਤੂਬਰ 2021 ’ਚ ਵੱਡੀ ਝੜਪ ਹੋਈ ਸੀ ਜਦੋਂ ਚੀਨੀ ਫ਼ੌਜ ਨੇ 17 ਹਜ਼ਾਰ ਫੁੱਟ ਉੱਚੀ ਚੋਟੀ ’ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਸੀ। ਸੁਬਨਸਿਰੀ ਘਾਟੀ ’ਚ ਮੱਧ ਅਰੁਣਾਚਲ ਪ੍ਰਦੇਸ਼ ’ਚ ਵੀ ਭਾਰਤ ਅਤੇ ਚੀਨੀ ਫ਼ੌਜੀ ਆਹਮੋ-ਸਾਹਮਣੇ ਆ ਚੁੱਕੇ ਹਨ। ਯਾਂਗਤਸੇ ’ਚ ਦਸੰਬਰ 2022 ਨੂੰ ਝੜਪ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸ ਸਮੇਂ ਸੰਸਦ ’ਚ ਦੱਸਿਆ ਸੀ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ 9 ਦਸੰਬਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਚੀਨ ਉਥੋਂ ਦੇ ਹਾਲਾਤ ਇਕਪਾਸੜ ਤਰੀਕੇ ਨਾਲ ਬਦਲਣ ਦੀ ਤਾਕ ’ਚ ਸੀ। ਭਾਰਤ ਨੇ ਚੀਨ ਨੂੰ ਪੂਰਬੀ ਲੱਦਾਖ ਦੇ ਸਰਹੱਦੀ ਵਿਵਾਦ ਦੇ ਹਲ ਲਈ ਤਿੰਨ ਸੁਝਾਅ ਦਿੱਤੇ ਹਨ।

Advertisement

Advertisement
Advertisement
Author Image

sukhwinder singh

View all posts

Advertisement