Children killed in stampede ਨਾਇਜੀਰੀਆ: ਮੇਲੇ ਵਿੱਚ ਮਚੀ ਭਗਦੜ ’ਚ ਕਈ ਬੱਚਿਆਂ ਦੀ ਮੌਤ
11:52 PM Dec 18, 2024 IST
ਅਬੂਜਾ, 18 ਦਸਬੰਰ
ਦੱਖਣ-ਪੱਛਮੀ ਨਾਇਜੀਰੀਆ ਵਿੱਚ ਅੱਜ ਇਕ ਸਕੂਲ ਵੱਲੋਂ ਛੁੱਟੀਆਂ ’ਤੇ ਕਰਵਾਏ ਗਏ ਮੇਲੇ ਦੌਰਾਨ ਮਚੀ ਭਗਦੜ ਵਿੱਚ ਕਈ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ।
ਓਇਓ ਸੂਬੇ ਦੇ ਗਵਰਨਰ ਸੇਈ ਮਕਿੰਡੋ ਨੇ ਦੱਸਿਆ ਕਿ ਭਗਦੜ ਸੂਬੇ ਦੇ ਇਸਲਾਮਿਕ ਹਾਈ ਸਕੂਲ ਬਸੋਰੂਨ ਵਿੱਚ ਹੋਈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਮੱਦੇਨਜ਼ਰ ਸੁਰੱਖਿਆਂ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਮਾਪਿਆਂ ਨਾਲ ਹਮਦਰਦੀ ਤੇ ਦੁੱਖ ਜ਼ਾਹਿਰ ਕਰਦੇ ਹਾਂ ਜਿਨ੍ਹਾਂ ਦੀਆਂ ਖੁਸ਼ੀਆਂ ਅਚਾਨਕ ਗਮੀ ਵਿੱਚ ਬਦਲ ਗਈਆਂ।’’ ਨਾਇਜੀਰੀਆ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਉਸ ਵੱਲੋਂ ਪੀੜਤਾਂ ਨੂੰ ਸਹਿਯੋਗ ਦੇਣ ਲਈ ਇਕ ਟੀਮ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਜ਼ਖ਼ਮੀ ਹੋਏ ਬੱਚਿਆਂ ਨੂੰ ਸਥਾਨਕ ਹਸਪਤਾਲਾਂ ’ਚ ਲਿਜਾਇਆ ਗਿਆ ਅਤੇ ਮਾਪਿਆਂ ਨੂੰ ਲਾਪਤਾ ਬੱਚਿਆਂ ਨੂੰ ਹਸਪਤਾਲਾਂ ’ਚ ਲੱਭਣ ਲਈ ਕਿਹਾ ਗਿਆ ਹੈ। -ਏਪੀ
Advertisement
Advertisement