ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲ ਗੱਡੀ ’ਚੋਂ ਡਿੱਗਣ ਕਾਰਨ ਬੱਚੇ ਦੀ ਮੌਤ

07:29 AM Aug 15, 2024 IST

ਸੁਨਾਮ ਊਧਮ ਸਿੰਘ ਵਾਲਾ: ਪਿੰਡ ਭਰੂਰ ਨੇੜੇ ਲੁਧਿਆਣਾ-ਜਾਖਲ ਰੇਲਵੇ ਲਾਈਨ ’ਤੇ ਅੱਜ ਸਵੇਰੇ ਰੇਲ ਗੱਡੀ ’ਚੋਂ ਡਿੱਗਣ ਕਾਰਨ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਜੀਆਰਪੀ ਦੇ ਹੌਲਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਆਗਰਾ ਦਾ ਰਹਿਣ ਵਾਲਾ ਵਿਨੇਸ਼ ਰਾਵਤ ਆਪਣੀ ਪਤਨੀ ਅਰਚਨਾ ਰਾਵਤ ਅਤੇ ਦੋ ਬੱਚਿਆਂ ਸਮੇਤ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਕੰਨਿਆ ਕੁਮਾਰੀ ਜਾ ਰਹੀ ਮੇਲ ਗੱਡੀ ’ਤੇ ਆਗਰਾ ਘਰ ਪਰਤ ਰਿਹਾ ਸੀ ਕਿ ਪਿੰਡ ਭਰੂਰ ਦੇ ਸੀ-73 ਰੇਲਵੇ ਫਾਟਕ ਨੇੜੇ ਇਹ ਦੋ ਕੁ ਸਾਲ ਦਾ ਬੱਚਾ ਸ਼ੁਭ ਰੇਲ ਗੱਡੀ ਦੇ ਡੱਬੇ (ਕੋਚ) ਦੀ ਐਮਰਜੈਂਸੀ ਵਿੰਡੋ ’ਤੇ ਆਪਣੀ ਮਾਂ ਨਾਲ ਖੇਡਦਾ-ਖੇਡਦਾ ਬਾਹਰ ਡਿੱਗ ਗਿਆ। ਹੌਲਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੇ ਬਿਆਨਾਂ ’ਤੇ ਕਾਰਵਾਈ ਕਰ ਦਿੱਤੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement