For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਅੱਜ ਹਲਫ਼ ਲੈਣਗੇ ਮੁੱਖ ਮੰਤਰੀ

06:44 AM Dec 13, 2023 IST
ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਅੱਜ ਹਲਫ਼ ਲੈਣਗੇ ਮੁੱਖ ਮੰਤਰੀ
Advertisement

ਰਾਏਪੁਰ: ਵਿਸ਼ਨੂਦੇਵ ਸਾਏ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ 13 ਦਸੰਬਰ ਨੂੰ ਹਲਫ਼ ਲੈਣਗੇ। ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਹੋਰ ਆਗੂ ਸ਼ਾਮਲ ਹੋਣਗੇ। ਉਂਜ ਭਲਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਨਾਵਾਂ ਬਾਰੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਨੇਮਾਂ ਮੁਤਾਬਕ ਛੱਤੀਸਗੜ੍ਹ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਵੱਧ ਤੋਂ ਵੱਧ 13 ਮੰਤਰੀ ਹੀ ਹੋ ਸਕਦੇ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸਾਓ ਨੇ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲਾ ਸਮਾਗਮ ‘ਇਤਿਹਾਸਕ’ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਚੋਣਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਵਾਂਗ ਸਾਏ ਦਾ ਹਲਫ਼ਦਾਰੀ ਸਮਾਗਮ ਤੇ ਮੰਤਰੀ ਪਰਿਸ਼ਦ ਵੀ ਇਤਿਹਾਸਕ ਹੋਵੇਗੀ।’’ ਭਾਜਪਾ ਨੇ ਐਤਵਾਰ ਨੂੰ ਕਬਾਇਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਾਏ (59) ਦੀ ਨਵੇਂ ਮੁੱਖ ਮੰਤਰੀ ਵਜੋਂ ਚੋਣ ਕੀਤੀ ਸੀ। ਸਾਏ ਛੱਤੀਸਗੜ੍ਹ ਭਾਜਪਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਨਵੀਂ ਕੈਬਨਿਟ ਤੇ ਉਪ ਮੁੱਖ ਮੰਤਰੀਆਂ ਨੂੰ ਲੈ ਕੇ ਜਾ ਰਹੇ ਕਿਆਸਾਂ ਦਰਮਿਆਨ ਸਾਓ ਨੇ ਕਿਹਾ, ‘‘ਕਿੰਨੇ ਆਗੂ ਸਹੁੰ ਚੁੱਕਣਗੇ, ਇਹ ਤਾਂ ਸਾਰਿਆਂ ਨੂੰ ਮੌਕੇ ’ਤੇ ਹੀ ਪਤਾ ਲੱਗੇਗਾ।’’ ਹਲਫ਼ਦਾਰੀ ਸਮਾਗਮ ਲਈ ਰਾਏਪੁਰ ਦੇ ਸਾਇੰਸ ਕਾਲਜ ਵਿੱਚ ਜ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਸਮਾਗਮ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਆਸ ਹੈੈ। ਸਾਓ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰਨਾਂ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਹੋਰਨਾਂ ਰਾਜਾਂ ਦੇ ਸੀਨੀਅਰ ਭਾਜਪਾ ਆਗੂ, ਉੱਘੀਆਂ ਹਸਤੀਆਂ ਤੇ ਬੁੱਧੀਜੀਵੀ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ।’’ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਕਿਆਸਾਂ ਦੀ ਮੰਨੀਏ ਤਾਂ ਕੈਬਨਿਟ ਵਿੱਚ ਦੋ ਉਪ ਮੁੁੱਖ ਮੰਤਰੀ- ਓਬੀਸੀ ਤੇ ਜਨਰਲ ਵਰਗ ’ਚੋਂ ਇਕ ਇਕ ਹੋ ਸਕਦੇ ਹਨ। ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਸੂਬਾਈ ਅਸੈਂਬਲੀ ਦਾ ਸਪੀਕਰ ਨਾਮਜ਼ਦ ਕੀਤਾ ਜਾ ਸਕਦਾ ਹੈ। -ਪੀਟੀਆਈ
ਭੁਪਾਲ: ਮੋਹਨ ਯਾਦਵ(58) ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਯਾਦਵ ਨੇੜਲੇ ਸੂਤਰਾਂ ਨੇ ਦੱਸਿਆ ਕਿ ਇਥੇ ਲਾਲ ਪਰੇਡ ਮੈਦਾਨ ਵਿੱਚ ਰੱਖੇ ਹਲਫ਼ਦਾਰੀ ਸਮਾਗਮ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਨੇ ਕਿਹਾ ਕਿ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰ ਆਗੂ ਸ਼ਾਮਲ ਹੋ ਸਕਦੇ ਹਨ। ਭਾਜਪਾ ਨੇ ਸੋਮਵਾਰ ਨੂੰ ਸ਼ਿਵਰਾਜ ਸਿੰਘ ਚੌਹਾਨ ਨੂੰ ਰਿਕਾਰਡ ਪੰਜਵੀਂ ਵਾਰ ਮੁੱਖ ਮੰਤਰੀ ਵਜੋਂ ਮੌਕਾ ਦੇਣ ਦੀ ਥਾਂ ਯਾਦਵ ਨੂੰ ਸਰਬਸੰਮਤੀ ਨਾਲ ਨਵਾਂ ਮੁੱਖ ਮੰਤਰੀ ਮਨੋਨੀਤ ਕੀਤਾ ਸੀ। ਨਵੀਂ ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀ- ਰਾਜੇਂਦਰ ਸ਼ੁਕਲਾ ਤੇ ਜਗਦੀਸ਼ ਦੇਵੜਾ ਹੋਣਗੇ। ਨਵੇਂ ਚੁਣੇ ਵਿਧਾਇਕ ਨਰੇਂਦਰ ਸਿੰਘ ਤੋਮਰ ਨਵੀਂ ਅਸੈਂਬਲੀ ਦੇ ਸਪੀਕਰ ਹੋਣਗੇ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement