ਬੰਬੇ ਹਾਈ ਕੋਰਟ ਵੱਲੋਂ ਛੋਟਾ ਰਾਜਨ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ
07:46 AM Oct 24, 2024 IST
ਮੁੰਬਈ: ਬੰਬੇ ਹਾਈ ਕੋਰਟ ਨੇ 2001 ’ਚ ਹੋਟਲ ਕਾਰੋਬਾਰੀ ਜੈ ਸ਼ੈੱਟੀ ਦੀ ਹੱਤਿਆ ਦੇ ਸਬੰਧ ਵਿੱਚ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਅੱਜ ਮੁਅੱਤਲ ਕਰ ਦਿੱਤੀ ਅਤੇ ਮਾਮਲੇ ’ਚ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੇ ਡਿਵੀਜ਼ਨ ਬੈਂਚ ਨੇ ਰਾਜਨ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ। ਰਾਜਨ ਫਿਲਹਾਲ ਇੱਕ ਹੋਰ ਅਪਰਾਧਿਕ ਕੇਸ ਦੇ ਸਬੰਧ ’ਚ ਜੇਲ੍ਹ ’ਚ ਹੀ ਰਹੇਗਾ। ਇਸ ਸਾਲ ਮਈ ’ਚ ਵਿਸ਼ੇਸ਼ ਅਦਾਲਤ ਨੇ ਰਾਜਨ ਨੂੰ ਹੋਟਲ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਜਨ ਨੇ ਸਜ਼ਾ ਖ਼ਿਲਾਫ਼ ਹਾਈ ਕੋਰਟ ’ਚ ਇੱਕ ਅਪੀਲ ਦਾਇਰ ਕੀਤੀ ਸੀ। ਉਸ ਨੇ ਸਜ਼ਾ ਮੁਅੱਤਲ ਕਰਨ ਤੇ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। -ਪੀਟੀਆਈ
Advertisement
Advertisement