For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਬਾਰੂਦੀ ਸੁਰੰਗ ਧਮਾਕੇ ਕਾਰਨ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ

07:24 AM Oct 20, 2024 IST
ਛੱਤੀਸਗੜ੍ਹ  ਬਾਰੂਦੀ ਸੁਰੰਗ ਧਮਾਕੇ ਕਾਰਨ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ
Advertisement

ਨਾਰਾਇਣਪੁਰ: ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਅੱਜ ਬਾਰੂਦੀ ਸੁਰੰਗ ਧਮਾਕਾ ਕਰ ਦਿੱਤਾ, ਜਿਸ ਕਾਰਨ ਭਾਰਤ ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਜ਼ਿਲ੍ਹਾ ਪੁਲੀਸ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਸਾਂਝੀ ਕਰਦਿਆਂ ਦੱਸਿਆ ਕਿ ਕੋਡਲਿਆਰ ਨੇੜੇ ਜਦੋਂ ਪੁਲੀਸ ਤੇ ਸਰਹੱਦੀ ਬਲਾਂ ਦੇ ਜਵਾਨ ਨਕਸਲ ਵਿਰੋਧੀ ਮੁਹਿੰਮ ’ਤੇ ਜਾ ਰਹੇ ਸਨ ਤਾਂ ਜੰਗਲ ਵਿੱਚ ਧਮਾਕਾ ਹੋ ਗਿਆ। ਆਈਟੀਬੀਪੀ ਦੀ 53ਵੀਂ ਬਟਾਲੀਅਨ ਦੇ ਦੋ ਜਵਾਨ ਅਮਰ ਪੰਵਾਰ (36) ਅਤੇ ਕੇ ਰਾਜੇਸ਼ (36) ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। -ਪੀਟੀਆਈ

Advertisement

Advertisement
Advertisement
Author Image

Advertisement