ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਤੀਸਗੜ੍ਹ: ਮੁਕਾਬਲੇ ਵਿਚ ਸੱਤ ਨਕਸਲੀ ਹਲਾਕ, ਤਿੰਨ ਜਵਾਨ ਜ਼ਖ਼ਮੀ

08:07 AM Jun 08, 2024 IST

ਨਰਾਇਣਪੁਰ, 7 ਜੂਨ
ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਹੋਏ ਮੁਕਾਬਲੇ ’ਚ ਅੱਜ ਸੱਤ ਨਕਸਲੀ ਹਲਾਕ ਤੇ ਸਲਾਮਤੀ ਦਸਤਿਆਂ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਬਲਾ ਓਰਛਾ ਇਲਾਕੇ ਵਿਚ ਗੋਬੇਲ ਪਿੰਡ ਨੇੜਲੇ ਜੰਗਲ ਵਿਚ ਹੋਇਆ, ਜਿੱਥੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲ ਵਿਰੋਧੀ ਅਪਰੇਸ਼ਨ ਵਿੱਢਿਆ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਇਸ ਪੂਰੇ ਅਪਰੇਸ਼ਨ ਵਿਚ ਨਰਾਇਣਪੁਰ, ਕੋਂਡਾਗਾਓਂ, ਦੰਤੇਵਾੜਾ ਤੇ ਬਸਤਰ ਜ਼ਿਲ੍ਹਿਆਂ ਤੋਂ ਪੁਲੀਸ ਦੇ ਜ਼ਿਲ੍ਹਾ ਰਿਜ਼ਰਵ ਗਾਰਡ ਤੇ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੀ 45ਵੀਂ ਬਟਾਲੀਅਨ ਦਾ ਅਮਲਾ ਸ਼ਾਮਲ ਸੀ। ਮੁਕਾਬਲੇ ਮਗਰੋਂ ਮੌਕੇ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਰਦੀ ਪਾਈ ਹੋਈ ਸੀ ਤੇ ਇਸ ਦੌਰਾਨ ਕੁਝ ਹਥਿਆਰ ਵੀ ਮਿਲੇ ਹਨ। ਇਸ ਸਾਲ ਹੁਣ ਤੱਕ ਸੁਰੱਖਿਆ ਬਲਾਂ ਨਾਲ ਹੋਏੇ ਮੁਕਾਬਲਿਆਂ ਵਿਚ 122 ਨਕਸਲੀ ਮਾਰੇ ਜਾ ਚੁੱਕੇ ਹਨ। -ਪੀਟੀਆਈ

Advertisement

ਸੁੁਰੱਖਿਆ ਬਲਾਂ ਵੱਲੋਂ ਨਕਸਲੀ ਕੈਂਪ ਦਾ ਪਰਦਾਫਾਸ਼

ਗੜ੍ਹਚਿਰੌਲੀ: ਸੁਰੱਖਿਆ ਬਲਾਂ ਨੇ ਮਹਾਰਾਸ਼ਟਰ-ਛੱਤੀਸਗੜ੍ਹ ਬਾਰਡਰ ਉੱਤੇ ਮਹਾਸ਼ਟਰ ਦੇ ਜ਼ਿਲ੍ਹਾ ਗੜ੍ਹਚਿਰੌਲੀ ਵਿਚ ਨਕਸਲੀ ਕੈਂਪ ਦਾ ਪਰਦਾਫਾਸ਼ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਮੁਸ਼ਕਲ ਪੈਂਡੇ ਕਾਰਨ ਨਕਸਲੀ ਜੰਗਲਾਂ ਵਿਚ ਭੱਜਣ ’ਚ ਸਫਲ ਰਹੇ। ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਭਿਮਾਨਖੋਜੀ ਵਿਚ ਨਕਸਲੀਆਂ ਦੇ ਕੈਂਪ ਬਾਰੇ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਸੀ-60 ਕਮਾਂਡੋਜ਼ ਤੇ ਗਿਆਰਾਪੱਤੀ ਅਧਾਰਿਤ ਸੀਆਰਪੀਐੱਫ ਦੀ 113ਏ ਕੰਪਨੀ ਨੇ ਵੀਰਵਾਰ ਸ਼ਾਮ ਨੂੰ ਧਾਵਾ ਬੋਲਿਆ ਸੀ। -ਪੀਟੀਆਈ

Advertisement
Advertisement