ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਤਰੰਜ: ਵੇਸਲੀ ਨੇ ਪ੍ਰਗਨਾਨੰਦਾ ਨੂੰ ਡਰਾਅ ’ਤੇ ਰੋਕਿਆ

07:40 AM Jul 02, 2024 IST

ਬੁਖਾਰੈਸਟ (ਰੋਮਾਨੀਆ), 1 ਜੁਲਾਈ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਗੇੜ ਵਿੱਚ ਇੱਕ ਵਾਰ ਫਿਰ ਚੰਗੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਅਮਰੀਕਾ ਦੇ ਵੇਸਲੀ ਸੋ ਖ਼ਿਲਾਫ਼ ਜਿੱਤ ਦਰਜ ਕਰਨ ਵਿੱਚ ਨਾਕਾਮ ਰਿਹਾ ਅਤੇ ਮੈਚ ਡਰਾਅ ’ਤੇ ਖਤਮ ਹੋਇਆ। ਇਸ ਦੌਰਾਨ ਦਿਨ ਦੇ ਸਾਰੇ ਪੰਜ ਮੈਚ ਡਰਾਅ ਰਹੇ। ਅਮਰੀਕਾ ਦਾ ਫੈਬੀਆਨੋ ਕਾਰੂਆਨਾ 3.5 ਅੰਕਾਂ ਨਾਲ ਸਿਖਰ ’ਤੇ ਕਾਬਜ਼ ਹੈ। ਵਿਸ਼ਵ ਚੈਂਪੀਅਨਸ਼ਿਪ ਦਾ ਚੈਲੰਜਰ ਡੀ ਗੁਕੇਸ਼ ਤੇ ਪ੍ਰਗਨਾਨੰਦਾ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਅਤੇ ਮੈਕਸਿਮ ਵਾਚੀਅਰ ਲਾਗਰੇਵ ਦੇ ਨਾਲ ਰੂਸ ਦਾ ਇਆਨ ਨੈਪੋਮਨੀਆਚੀ ਅਤੇ ਵੇਸਲੀ 2.5 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ ਜਦਕਿ ਅਨੀਸ਼ ਗਿਰੀ ਤੇ ਨੋਦਿਰਬੇਕ ਅਬਦੁਸਤੋਰੋਵ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। -ਪੀਟੀਆਈ

Advertisement

Advertisement
Advertisement