ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਤਰੰਜ ਓਲੰਪਿਆਡ: ਭਾਰਤੀ ਮਹਿਲਾ ਟੀਮ ਨੇ ਜਾਰਜੀਆ ਤੇ ਪੁਰਸ਼ ਟੀਮ ਨੇ ਚੀਨ ਨੂੰ ਹਰਾਇਆ

07:57 AM Sep 20, 2024 IST

ਬੁਡਾਪੈਸਟ, 19 ਸਤੰਬਰ
ਗਰੈਂਡਮਾਸਟਰ ਆਰ ਵੈਸ਼ਾਲੀ ਅਤੇ ਵੰਤਿਕਾ ਅਗਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਿਰ ’ਤੇ ਭਾਰਤੀ ਮਹਿਲਾ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ਦੇ ਸੱਤਵੇਂ ਰਾਊਂਡ ਵਿੱਚ ਜਾਰਜੀਆ ਨੂੰ ਹਰਾਇਆ, ਜਦਕਿ ਵਿਸ਼ਵ ਚੈਂਪੀਅਨਸ਼ਿਪ ਚੈਲੇਂਜਰ ਡੀ. ਗੁਕੇਸ਼ ਦੀ ਅਗਵਾਈ ਵਿੱਚ ਪੁਰਸ਼ ਟੀਮ ਨੇ ਚੀਨ ਨੂੰ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਵੈਸ਼ਾਲੀ ਅਤੇ ਵੰਤਿਕਾ ਨੇ ਕ੍ਰਮਵਾਰ ਲੈਲਾ ਜੇ. ਅਤੇ ਬੈਲਾ ਕੋਤੇਨਾਸ਼ਿਵਾਲੀ ਨੂੰ ਹਰਾਇਆ। ਭਾਰਤੀ ਮਹਿਲਾ ਟੀਮ ਨੇ ਜਾਰਜੀਆ ਨੂੰ 3-1 ਅਤੇ ਪੁਰਸ਼ ਟੀਮ ਨੇ ਚੀਨ ਨੂੰ 2.5-1.5 ਨਾਲ ਹਰਾਇਆ। ਡੀ. ਹਰਿਕਾ ਨੇ ਨਾਨਾ ਜਾਗਨਿਜੇ ਨਾਲ ਡਰਾਅ ਖੇਡਿਆ, ਜਦਕਿ ਦਿਵਿਆ ਦੇਸ਼ਮੁਖ ਨੂੰ ਨਿਨੋ ਬਾਤਸਿਆਸ਼ਿਵਾਲੀ ਨੇ ਡਰਾਅ ’ਤੇ ਰੋਕਿਆ। ਭਾਰਤੀ ਮਹਿਲਾ ਟੀਮ ਦੇ ਹੁਣ 14 ਵਿੱਚੋਂ 14 ਅੰਕ ਹਨ ਅਤੇ ਪੋਲੈਂਡ, ਕਜ਼ਾਖਸਤਾਨ, ਫਰਾਂਸ ਉਸ ਤੋਂ ਦੋ ਅੰਕ ਪਿੱਛੇ ਹੈ। ਓਪਨ ਵਰਗ ਵਿੱਚ ਗੁਕੇਸ਼ ਨੇ ਚੀਨ ਦੇ ਵੇਈ ਯੀ ਨੂੰ ਹਰਾਇਆ। ਗੁਕੇਸ਼ ਅਤੇ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਦਰਮਿਆਨ ਮੁਕਾਬਲਾ ਹੋਣ ਦੀ ਸੰਭਾਵਨਾ ਸੀ, ਜਿਸ ਨੇ ਨਵੰਬਰ ਵਿੱਚ ਸਿੰਗਾਪੁਰ ’ਚ ਵਿਸ਼ਵ ਚੈਂਪੀਅਨਸ਼ਿਪ ਮੁਕਾਬਲਾ ਖੇਡਣਾ ਹੈ। ਹਾਲਾਂਕਿ ਚੀਨ ਨੇ ਲਿਰੇਨ ਨੂੰ ਅਰਾਮ ਦੇਣ ਦਾ ਫ਼ੈਸਲਾ ਕੀਤਾ। ਆਰ. ਪ੍ਰਗਨਾਨੰਦਾ ਨੇ ਯਾਂਗਯੀ ਯੂ ਨਾਲ ਡਰਾਅ ਖੇਡਿਆ, ਜਦਕਿ ਪੀ. ਹਰੀਕ੍ਰਿਸ਼ਨ ਨੂੰ ਵਾਂਗ ਯੂ ਨੇ ਡਰਾਅ ’ਤੇ ਰੋਕਿਆ। ਅਰਜੁਨ ਅਰਿਗੇਸੀ ਅਤੇ ਬੂ ਸ਼ਿਆਂਗਜ਼ੀ ਦਾ ਮੁਕਾਬਲਾ ਵੀ ਡਰਾਅ ਰਿਹਾ। ਹੁਣ ਟੂਰਨਾਮੈਂਟ ਦੇ ਚਾਰ ਗੇੜ ਬਾਕੀ ਹਨ। ਇਰਾਨ 13 ਅੰਕ ਲੈ ਕੇ ਭਾਰਤ ਮਗਰੋਂ ਦੂਜੇ ਸਥਾਨ ’ਤੇ ਹੈ। ਅਗਲੇ ਰਾਊਂਡ ਵਿੱਚ ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਇਰਾਨ ਨਾਲ ਅਤੇ ਮਹਿਲਾ ਟੀਮ ਦਾ ਪੋਲੈਂਡ ਨਾਲ ਹੋਵੇਗਾ। -ਪੀਟੀਆਈ

Advertisement

Advertisement