ਸ਼ਤਰੰਜ ਓਲੰਪਿਆਡ: ਭਾਰਤੀ ਪੁਰਸ਼ ਟੀਮ ਨੇ ਅਜ਼ਰਬਾਇਜਾਨ ਨੂੰ ਦਿੱਤੀ ਮਾਤ
ਬੁਡਾਪੈਸਟ, 16 ਸਤੰਬਰ
ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ. ਗੁਕੇਸ਼ ਅਤੇ ਅਰਜੁਨ ਏਰੀਗੈਸੀ ਦੇ ਸ਼ਾਨਦਾਰ ਸਦਕਾ ਭਾਰਤੀ ਪੁਰਸ਼ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ਦੇ ਪੰਜਵੇਂ ਗੇੜ ਵਿੱਚ ਅਜ਼ਰਬਾਇਜਾਨ ਨੂੰ 3-1 ਨਾਲ ਹਰਾਇਆ। ਗੁਕੇਸ਼ ਨੇ ਏ. ਸੁਲੇਮਾਨੀ ਨੂੰ ਮਾਤ ਦਿੱਤੀ, ਜਦਕਿ ਅਰਜੁਨ ਨੇ ਰੌਫ ਮਾਮੇਦੋਵ ਨੂੰ ਹਰਾਇਆ। ਪ੍ਰਗਨਾਨੰਦਾ ਨੇ ਡਰਾਅ ਖੇਡਿਆ, ਜਦਕਿ ਵਿਦਿਤ ਗੁਜਰਾਤੀ ਅਤੇ ਸ਼ਖਰਿਆਰ ਮਾਮੇਦਯਾਰੋਵ ਵਿਚਾਲੇ ਬਾਜ਼ੀ ਵੀ ਡਰਾਅ ਰਹੀ। ਲਗਾਤਾਰ ਪੰਜਵੀਂ ਜਿੱਤ ਨਾਲ ਭਾਰਤੀ ਪੁਰਸ਼ ਟੀਮ 10 ਅੰਕਾਂ ਨਾਲ ਵੀਅਤਨਾਮ ਨਾਲ ਸਿਖਰ ’ਤੇ ਕਾਬਜ਼ ਹੈ। ਵੀਅਤਨਾਮ ਨੇ ਪੋਲੈਂਡ ਨੂੰ 2.5-1.5 ਨਾਲ ਮਾਤ ਦਿੱਤੀ। ਚੀਨ ਨੇ ਸਪੇਨ ਅਤੇ ਹੰਗਰੀ ਨੇ ਯੂਕਰੇਨ ਨੂੰ ਹਰਾਇਆ। ਨਾਰਵੇ ਅਤੇ ਇਰਾਨ ਨੌਂ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹਨ। ਨਾਰਵੇ ਨੇ ਤੁਰਕੀ ਨੂੰ 3-1 ਨਾਲ? ਜਦਕਿ ਇਰਾਨ ਨੇ ਕੈਨੇਡਾ ਨੂੰ 3.5-0.5 ਨਾਲ ਹਰਾਇਆ। ਟੂਰਨਾਮੈਂਟ ਦੇ ਹਾਲੇ ਛੇ ਗੇੜ ਖੇਡੇ ਜਾਣੇ ਬਾਕੀ ਹਨ। ਮਹਿਲਾ ਵਰਗ ਵਿੱਚ ਗਰੈਂਡਮਾਸਟਰ ਡੀ ਹਰੀਕਾ ਨੂੰ ਬੀਬੀਸਾਰਾ ਅਸੌਬਾਏਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵੰਤਿਕਾ ਅਗਰਵਾਲ ਨੇ ਅਲੂਆ ਨੂਰਮਨ ਨੂੰ ਹਰਾਇਆ? ਜਦਕਿ ਦਿਵਿਆ ਦੇਸ਼ਮੁਖ ਨੇ ਜ਼ੇਨੀਆ ਬਾਲਾਬਾਏਵਾ ਨਾਲ ਡਰਾਅ ਖੇਡਿਆ। ਆਰ਼ ਵੈਸ਼ਾਲੀ ਨੇ ਐੱਮ ਕਮਲੀਦੇਨੋਵਾ ਨੂੰ ਹਰਾਇਆ। ਮਹਿਲਾ ਟੀਮ ਦਸ ਅੰਕਾਂ ਨਾਲ ਅਰਮੇਨੀਆ ਅਤੇ ਮੰਗੋਲੀਆ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਕਾਬਜ਼ ਹੈ। -ਪੀਟੀਆਈ