ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦਾ ਨਾਮ ਹੁਣ ‘ਰਾਸ਼ਟਰਮੰਡਲ ਖੇਡਾਂ’
06:08 AM Mar 11, 2025 IST
Advertisement
ਲੰਡਨ:
Advertisement
ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੇ ਅੱਜ ਇਹ ਕਹਿੰਦਿਆਂ ਆਪਣਾ ਨਾਮ ਬਦਲ ਕੇ ਰਾਸ਼ਟਰਮੰਡਲ ਖੇਡਾਂ ਰੱਖ ਲਿਆ ਕਿ ਇਹ ਪ੍ਰਬੰਧਕ ਸੰਸਥਾ ਤੋਂ ‘ਅੰਦੋਲਨ’ ਬਣਨ ਦਾ ਸੰਕੇਤ ਹੈ। ਇਹ ਐਲਾਨ ਅੱਜ ਰਾਸ਼ਟਰਮੰਡਲ ਦਿਵਸ ’ਤੇ ਕੀਤਾ ਗਿਆ। ਰਾਸ਼ਟਰਮੰਡਲ ਖੇਡਾਂ ਅਤੇ ਰਾਸ਼ਟਰਮੰਡਲ ਯੁਵਾ ਖੇਡਾਂ ਦੀ ਪ੍ਰਬੰਧਕ ਸੰਸਥਾ ਨੇ ਬਿਆਨ ਵਿੱਚ ਕਿਹਾ, ‘ਰਾਸ਼ਟਰਮੰਡਲ ਦਿਵਸ 2025 ਤੋਂ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੂੰ ਰਾਸ਼ਟਰਮੰਡਲ ਖੇਡਾਂ ਵਜੋਂ ਜਾਣਿਆ ਜਾਵੇਗਾ।’ ਬਿਆਨ ਅਨੁਸਾਰ, ‘ਰਾਸ਼ਟਰਮੰਡਲ ਖੇਡ ਫੈਡਰੇਸ਼ਨ ਆਪਣਾ ਜਨਤਕ ਬ੍ਰਾਂਡ ਨਾਮ ਬਦਲ ਕੇ ਰਾਸ਼ਟਰਮੰਡਲ ਖੇਡਾਂ ਰੱਖ ਰਿਹਾ ਹੈ। ਇਹ ਬ੍ਰਾਂਡ ਵਿਕਾਸ ਸੰਸਥਾ ਦੇ ‘ਖੇਡ ਫੈਡਰੇਸ਼ਨ’ ਦੀ ‘ਖੇਡ ਅੰਦੋਲਨ’ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਰਾਸ਼ਟਰਮੰਡਲ ਖੇਡਾਂ ਦੀ ਸੀਈਓ ਕੇਟੀ ਸੈਡਲੀਅਰ ਨੇ ਦੱਸਿਆ ਕਿ ‘ਰਾਸ਼ਟਰਮੰਡਲ ਖੇਡ ਫੈਡਰੇਸ਼ਨ’ ਨੂੰ ਸਿਰਫ਼ ਕਾਨੂੰਨੀ ਇਕਾਈ ਦੇ ਨਾਮ ਵਜੋਂ ਵਰਤਿਆ ਜਾਵੇਗਾ। -ਪੀਟੀਆਈ
Advertisement
Advertisement
Advertisement