ਸ਼ਤਰੰਜ: ਗੁਕੇਸ਼ ਤਿੰਨ ਰਾਊਂਡ ਹਾਰਿਆ
07:40 AM Feb 12, 2024 IST
ਵਾਂਗਲਜ਼ (ਜਰਮਨੀ): ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਨੂੰ ਵੀਸੇਨਹਾਊਸ ਫਰੀਸਟਾਇਲ ਸ਼ਤਰੰਜ ਚੈਲੇਂਜ ਦੇ ਰੈਪਿਡ ਪਲੇਆਫ ਵਿੱਚ ਆਖ਼ਰੀ ਤਿੰਨ ਰਾਊਂਡ ਹਾਰਨ ਕਾਰਨ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ। ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤਾਰੋਵ ਨੇ ਰੈਪਿਡ ਮੁਕਾਬਲੇ ਵਿੱਚ ਆਪਣਾ ਦਬਦਬਾ ਬਣਾਇਆ ਅਤੇ 5.5 ਅੰਕਾਂ ਨਾਲ ਜਰਮਨੀ ਦੇ ਵਿਨਸੇਂਟ ਕੀਮਰ ਤੋਂ ਅੱਧਾ ਅੰਕ ਅੱਗੇ ਰਿਹਾ। ਗੁਕੇਸ਼ ਲਈ ਅੱਜ ਦਾ ਦਿਨ ਚੰਗਾ ਨਹੀਂ ਰਿਹਾ ਅਤੇ ਉਸ ਨੂੰ ਸ਼ੁਰੂ ਵਿੱਚ ਹੀ ਫੈਬਿਯਾਨੋ ਕਾਰੂਆਣਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਅਬਦੁਸਤਾਰੋਵ ਖ਼ਿਲਾਫ਼ ਉਸ ਨੇ ਕੁੱਝ ਚੁਣੌਤੀਆਂ ਪੇਸ਼ ਕੀਤੀਆਂ ਪਰ ਆਖਿਰ ਉਸ ਨੂੰ ਹਾਰ ਮਿਲੀ। ਕੀਮਰ ਨੇ ਭਾਰਤੀ ਖਿਡਾਰੀ ਨੂੰ ਸਿਰਫ਼ 22 ਚਾਲ ਵਿੱਚ ਹਰਾ ਦਿੱਤਾ। ਰੈਪਿਡ ਮੁਕਾਬਲਾ ਨਾਕਆਊਟ ਗੇੜ ਲਈ ਜੋੜੀਆਂ ਤੈਅ ਕਰਨ ਵਾਸਤੇ ਕੀਤਾ ਗਿਆ ਸੀ। ਗੁਕੇਸ਼ ਕੁਆਰਟਰਫਾਈਨਲ ’ਚ ਕਾਰੂਆਨਾ ਦਾ ਸਾਹਮਣਾ ਕਰੇਗਾ। ਨਾਕਆਊਟ ਗੇੜ ਦੇ ਮੁਕਾਬਲੇ ਕਲਾਸਿਕ ਫਾਰਮੈਟ ’ਚ ਖੇਡੇ ਜਾਣਗੇ। -ਪੀਟੀਆਈ
Advertisement
Advertisement