For the best experience, open
https://m.punjabitribuneonline.com
on your mobile browser.
Advertisement

ਹਡਾਣਾ ਵੱਲੋਂ ਨਵੇਂ ਤੇ ਪੁਰਾਣੇ ਬੱਸ ਅੱਡੇ ਦੀ ਚੈਕਿੰਗ

09:49 AM Apr 13, 2024 IST
ਹਡਾਣਾ ਵੱਲੋਂ ਨਵੇਂ ਤੇ ਪੁਰਾਣੇ ਬੱਸ ਅੱਡੇ ਦੀ ਚੈਕਿੰਗ
ਬੱਸ ਅੱਡੇ ਦੀ ਚੈਕਿੰਗ ਕਰਦੇ ਹੋਏ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ 12 ਅਪਰੈਲ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਅੱਜ ਅਧਿਕਾਰੀਆਂ ਨੂੰ ਨਾਲ਼ ਲੈ ਕੇ ਇੱਥੋਂ ਦੇ ਨਵੇਂ ਅਤੇ ਪੁਰਾਣੇ ਬੱਸ ਅੱਡੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ ਵਿੱਚ ਸਾਫ ਸਫਾਈ, ਪੀਣ ਵਾਲੇ ਪਾਣੀ ਅਤੇ ਹੋਰ ਕੰਮਾਂ ਦਾ ਨਿਰੀਖਣ ਕੀਤਾ ਤੇ ਖਾਮੀਆਂ ਨੂੰ ਦੂਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਧੁੱਪ ਦੇ ਸੇਕ ਤੋਂ ਬਚਾਉਣ ਲਈ ਛਾਂਦਾਰ ਟੈਂਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ। ਨਾਲ ਹੀ ਇਹ ਵੀ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਪੱਕਾ ਸ਼ੈੱਡ ਬਣਾਉਣ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਪਰ ਉਦੋਂ ਤੱਕ ਆਰਜ਼ੀ ਤੌਰ ’ਤੇ ਟੈਂਟ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੱਸਾਂ ਦੀ ਸਮੇਂ ਸਿਰ ਮੁਰੰਮਤ ਅਤੇ ਹੋਰ ਸਾਂਭ ਸੰਭਾਲ ਲਈ ਪੀਆਰਟੀਸੀ ਦੀ ਇੱਥੇ ਸਥਿਤ ਵਰਕਸ਼ਾਪ ਨੂੰ ਬਦਲ ਕੇ ਨਵੇਂ ਬੱਸ ਅੱਡੇ ਦੇ ਨਾਲ ਪਈ ਜਗ੍ਹਾ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਜਗ੍ਹਾ ’ਤੇ ਇੱਕ ਤੇਲ ਕੰਪਨੀ ਵੱਲੋਂ ਨਵਾਂ ਡੀਜ਼ਲ ਪੰਪ ਵੀ ਲਗਾਇਆ ਜਾ ਰਿਹਾ ਹੈ। ਨਵੀਂ ਜਗ੍ਹਾ ਲਿਆਂਦੀ ਜਾ ਰਹੀ ਵਰਕਸ਼ਾਪ ਵਿੱਚ ਬੱਸਾਂ ਦੀ ਸਹੀ ਸਮੇਂ ਮੁਰੰਮਤ ਹੋਣ ਅਤੇ ਇੱਥੋਂ ਹੀ ਡੀਜਲ ਪੈ ਕੇ ਜਾਣ ਨਾਲ ਟਾਈਮ ਦੀ ਬੱਚਤ ਹੋਵੇਗੀ। ਹਡਾਣਾ ਨੇ ਹੋਰ ਕਿਹਾ ਕਿ ਨਵੀਂ ਵਰਕਸ਼ਾਪ ਵਿੱਚ ਪਹਿਲਾਂ ਨਾਲੋਂ ਨਵੀਂ ਤਕਨੀਕ ਦੀ ਮਸ਼ੀਨਰੀ ਨਾਲ ਰਿਪੇਅਰ ਕੀਤੀ ਜਾਵੇਗੀ। ਇਸ ਜਗ੍ਹਾ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰਿਆਂ ਦੀ ਸਹੂਲਤ ਵੀ ਰੱਖੀ ਜਾ ਰਹੀ ਹੈ। ਚੇਅਰਮੈਨ ਨੇ ਪੁਰਾਣੇ ਬੱਸ ਅੱਡੇ ਦੀ ਚੈਕਿੰਗ ਵੀ ਕੀਤੀ। ਲੋਕਾਂ ਦੀ ਮੰਗ ’ਤੇ ਸ਼ੁਰੂ ਕੀਤੇ ਗਏ ਪੁਰਾਣੇ ਬੱਸ ਅੱਡੇ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸਬੰਧਤ ਕੰਮ ਜਲਦ ਨੇਪਰੇ ਚਾੜ੍ਹੇ ਜਾਣਗੇ।

Advertisement

Advertisement
Author Image

joginder kumar

View all posts

Advertisement
Advertisement
×