ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਹਵਾਈ ਅੱਡੇ ’ਤੇ ਜਾਂਚ ਦੀ ਸਹੂਲਤ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ

07:34 AM Aug 19, 2020 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ

Advertisement

ਦਿੱਲੀ ਹਵਾਈ ਅੱਡੇ ‘ਤੇ ਕੌਮਾਂਤਰੀ ਯਾਤਰੀਆਂ ਲਈ ਕੋਵਿਡ-19 ਦੀ ਜਾਂਚ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ, ਜਿਨ੍ਹਾਂ ਦੇ ਟੈਸਟ ਨੈਗੇਟਿਵ ਆਉਂਦੇ ਹਨ ਤੇ ਉਨ੍ਹਾਂ ਨੂੰ 7 ਦਿਨ ਲਾਜ਼ਮੀ ਇਕਾਂਤਵਾਸ ਤੋਂ ਰਾਹਤ ਮਿਲ ਸਕੇਗੀ। ਹੁਣ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ 7 ਦਿਨ ਸੰਸਥਾਗਤ ਇਕਾਂਤਵਾਸ ਤੇ ਫਿਰ 7 ਦਿਨ ਘਰਾਂ ਵਿੱਚ ਇਕੱਲਤਾ ਹੇਠ ਰਹਿਣਾ ਪੈਂਦਾ ਹੈ ਜੋ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲਾਜ਼ਮੀ ਕੀਤਾ ਹੋਇਆ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਸਰਕਾਰ ਵੱਲੋਂ ਦਿੱਲੀ ਦੇ ਹਵਾਈ ਅੱਡੇ ‘ਤੇ ਕੋਵਿਡ-19 ਜਾਂਚ ਦੀ ਸਹੂਲਤ ਸ਼ੁਰੂ ਕਰਨ ਬਾਰੇ ਵਿਚਾਰਿਆ ਜਾ ਰਿਹਾ ਹੈ ਤੇ ਇਸ ਟੈਸਟ ਲਈ 8 ਘੰਟੇ ਲੱਗਣਗੇ, ਜਿਸ ਕਰ ਕੇ ਇਸ ਸਮੇਂ ਦੌਰਾਨ ਯਾਤਰੀਆਂ ਨੂੰ ਹਵਾਈ ਅੱਡਾ ਕੈਂਪਸ ਵਿੱਚ ਰਹਿਣਾ ਹੋਵੇਗਾ। ਜੇਕਰ ਨਤੀਜਾ ਨੈਗੇਟਿਵ ਆਉਂਦਾ ਹੈ ਤਾਂ ਕੌਮਾਂਤਰੀ ਯਾਤਰੀਆਂ ਨੂੰ ਸੰਸਥਾ ਇਕਾਂਤਵਾਸ ਨਹੀਂ ਰਹਿਣਾ ਪਵੇਗਾ। 8 ਅਗਸਤ ਮਗਰੋਂ ਜਿਸ ਕੌਮਾਂਤਰੀ ਯਾਤਰੀ ਕੋਲ ਯਾਤਰਾ ਸ਼ੁਰੂ ਕਰਨ ਤੋਂ 96 ਘੰਟੇ ਪਹਿਲਾਂ ਦਾ ਨੈਗੇਟਿਵ ਪ੍ਰਮਾਣ ਪੱਤਰ ਹੈ ਤਾਂ ਉਹ ਭਾਰਤ ਵਿੱਚ 7 ਦਨਿਾਂ ਦੀ ਇਕਾਂਤਵਾਸ ਤੋਂ ਬਚ ਸਕਦਾ ਹੈ। ਹੁਣ ਕੋਵਿਡ-19 ਦੀ ਜਾਂਚ ਦੀ ਸਹੂਲਤ ਉਨ੍ਹਾਂ ਕੌਮਾਂਤਰੀ ਯਾਤਰੀਆਂ ਲਈ ਹੋਵੇਗੀ ਜਿਨ੍ਹਾਂ ਕੋਲ ਨੈਗੇਟਿਵ ਜਾਂਚ ਦਾ ਪ੍ਰਮਾਣ ਪੱਤਰ ਨਹੀਂ ਹੈ ਤੇ ਉਹ ਇਕਾਂਤਵਾਸ ਨਹੀਂ ਚਾਹੁੰਦੇ। ਕਰੋਨਾ ਮਹਾਂਮਾਰੀ ਕਰਕੇ 23 ਮਾਰਚ ਤੋਂ ਭਾਰਤ ਵਿੱਚ ਕੌਮਾਂਤਰੀ ਆਮ ਉਡਾਣਾਂ ਬੰਦ ਹਨ। ਹਾਲਾਂਕਿ ਹਵਾਬਜ਼ੀ ਰੈਗੂਲੈਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਵੱਲੋਂ ਵਿਸ਼ੇਸ਼ ਉਡਾਣਾਂ ਤੇ ਕੌਮਾਂਤਰੀ ਚਾਰਟਰ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਹੈ। ਜੁਲਾਈ ਦੌਰਾਨ ਭਾਰਤ ਨੇ ਅਮਰੀਕਾ, ਸੰਯੁਕਤ ਅਰਬ ਇਮਰਾਤ, ਫਰਾਂਸ ਤੇ ਜਰਮਨੀ ਵਰਗੇ ਮੁਲਕਾਂ ਨਾਲ ਹਵਾਈ ਰਾਬਤਾ ਵਿਸ਼ੇਸ਼ ਸ਼ਰਤਾਂ ਨਾਲ ਬਣਾਇਆ ਹੋਇਆ ਹੈ ਜਿਸ ਤਹਿਤ ਇਨ੍ਹਾਂ ਮੁਲਕਾਂ ਦੀਆਂ ਏਅਰਲਾਈਨਜ਼ ਨੂੰ ਕੁਝ ਪਾਬੰਦੀਆਂ ਨਾਲ ਕੌਮਾਂਤਰੀ ਉਡਾਣਾਂ ਦੀ ਆਗਿਆ ਹੈ।

Advertisement

Advertisement
Tags :
ਅੱਡੇਸਹੂਲਤਸੰਭਾਵਨਾ:ਸ਼ੁਰੂਹਵਾਈਕੌਮਾਂਤਰੀਛੇਤੀ:ਜਾਂਚ