ਵਿਦੇਸ਼ ਭੇਜਣ ਦਾ ਝਾਂਸਾ ਦੇ ਲੱਖਾਂ ਰੁਪਏ ਦੀ ਠੱਗੀ
07:05 AM Apr 28, 2024 IST
Advertisement
ਲੁਧਿਆਣਾ : ਥਾਣਾ ਮੇਹਰਬਾਨ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਰੇਵਾਲ ਕਲੋਨੀ ਵਾਸੀ ਹਰਬੰਸ ਲਾਲ ਸ਼ਰਮਾ ਨੇ ਦੱਸਿਆ ਹੈ ਕਿ ਦਰਪਣ ਗਰਗ ਵਾਸੀ ਹਰਚਰਨ ਨਗਰ ਸਮਰਾਲਾ ਰੋਡ ਅਤੇ ਮਨਦੀਪ ਸਿੰਘ ਗਿੱਲ ਵਾਸੀ ਨੇੜੇ ਫੁੱਲਾਂਵਾਲ ਚੋਕ ਨੇ ਉਸ ਦੇ ਪੁੱਤਰ ਰਾਜਨ ਸ਼ਰਮਾ ਨੂੰ ਪੌਲੈਂਡ ਵਿੱਖੇ ਵਰਕ ਪਰਮਿਟ ਤੇ ਭੇਜਣ ਦਾ ਝਾਂਸਾ ਦੇ ਕੇ 6 ਲੱਖ 46 ਹਜ਼ਾਰ 457 ਰੁਪਏ ਹਾਸਲ ਕਰ ਲਏ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement