ਨਾਇਬ ਸੂਬੇਦਾਰ ਨਾਲ 10 ਲੱਖ ਰੁਪਏ ਦੀ ਠੱਗੀ
08:47 AM Dec 01, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 30 ਨਵੰਬਰ
ਮਾਮੂਨ ਕੈਂਟ ਵਿੱਚ ਤਾਇਨਾਤ ਨਾਇਬ ਸੂਬੇਦਾਰ ਰਾਜਿੰਦਰ ਕੁਮਾਰ ਨਾਲ 10 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਸਬੰਧੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਨਾਇਬ ਸੂਬੇਦਾਰ ਰਾਜਿੰਦਰ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਅਗਸਤ ਵਿੱਚ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਸਿਮ ਨੰਬਰ ਅਪਡੇਟ ਕਰਨ ਦੀ ਗੱਲ ਕਹੀ ਅਤੇ ਇਸ ਲਈ 10 ਰੁਪਏ ਦੀ ਟਰਾਂਜੈਕਸ਼ਨ ਕਰਨ ਲਈ ਕਿਹਾ। ਮੁਲਜ਼ਮ ਦੇ ਕਹਿਣ ’ਤੇ ਉਸ ਨੇ ਮੁੜ 10 ਰੁਪਏ ਦੀ ਟਰਾਂਜੈਕਸ਼ਨ ਕਰ ਦਿੱਤੀ। ਇਸ ਮਗਰੋਂ 17 ਅਗਸਤ ਨੂੰ ਕਿਸੇ ਨੇ ਉਸ ਦੇ ਬੈਂਕ ਖਾਤੇ ਵਿੱਚੋਂ 4 ਲੱਖ 90 ਹਜ਼ਾਰ ਰੁਪਏ ਅਤੇ ਇਸੇ ਦਿਨ ਉਸ ਦੇ ਦੂਜੇ ਖਾਤੇ ਵਿੱਚੋਂ ਵੀ 4 ਲੱਖ 90 ਹਜ਼ਾਰ ਰੁਪਏ ਅਤੇ 20 ਹਜ਼ਾਰ ਰੁਪਏ ਏਟੀਐੱਮ ਰਾਹੀਂ ਕਢਵਾਏ।
Advertisement
Advertisement
Advertisement