ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ

09:25 PM May 16, 2024 IST

ਮੁੰਬਈ, 16 ਮਈ
ਇੱਥੋਂ ਦੀ ਇੱਕ ਅਦਾਲਤ ਨੇ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕਰੁਨਾਲ ਪਾਂਡਿਆ ਦੇ ਮਤਰੇਏ ਭਰਾ ਵੈਭਵ ਪਾਂਡਿਆ ਜਿਸ ਨੂੰ ਪੌਲੀਮਰ ਕਾਰੋਬਾਰ ’ਚ ਆਪਣੇ ਕ੍ਰਿਕਟਰ ਭਰਾਵਾਂ ਨਾਲ ਕਥਿਤ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਇਹ ਕਹਿੰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਇੱਕ ਸੰਗੀਨ ਵਿੱਤੀ ਅਪਰਾਧ ਸੀ ਤੇ ਇਸ ਮਾਮਲੇ ’ਚ ਸਬੰਧਤ ਰਕਮ ਕਾਫੀ ਵੱਡੀ ਹੈ। ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਵੈਭਵ ਪਾਂਡਿਆ (37) ਨੂੰ ਭਰੋਸੇ ਦੀ ਅਪਰਾਧਕ ਉਲੰਘਣਾ, ਅਪਰਾਧਕ ਧਮਕੀ, ਅਪਰਾਧਕ ਸਾਜ਼ਿਸ਼, ਜਾਅਲਸਾਜ਼ੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਅਪਰੈਲ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਐੱਸ.ਬੀ. ਸ਼ਿੰਦੇ ਵੱਲੋਂ ਵੈਭਵ ਪਾਂਡਿਆ ਦੀ ਜ਼ਮਾਨਤ ਅਰਜ਼ੀ 10 ਮਈ ਨੂੰ ਖਾਰਜ ਕੀਤੀ ਗਈ, ਜਿਸ ਸਬੰਧੀ ਹੁਕਮਾਂ ਦੇ ਵੇਰਵੇ ਬੁੱਧਵਾਰ ਨੂੰ ਮੁਹੱਈਆ ਕਰਵਾਏ ਗਏ। ਵੈਭਵ ’ਤੇ ਕ੍ਰਿਕਟਰ ਭਰਾਵਾਂ ਨਾਲ 4 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਧਿਆਨ ’ਚ ਰੱਖਦਿਆਂ ਮੈਜਿਸਟਰੇਟ ਨੇ ਕਿਹਾ ਕਿ ਕਿਉਂਕਿ ਮਾਮਲੇ ’ਚ ਜਾਂਚ ਹਾਲੇ ਸ਼ੁਰੂਆਤੀ ਪੜਾਅ ’ਤੇ ਹੈ ਜਿਸ ਕਰਕੇ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। -ਪੀਟੀਆਈ

Advertisement

Advertisement