ਫੇਸਬੁੱਕ ’ਤੇ ਦੋਸਤੀ ਕਰ ਕੇ ਵਿਦਿਆਰਥੀ ਠੱਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਫੇਸਬੁੱਕ ਉਪਰ ਦੋਸਤੀ ਕਰ ਕੇ ਇਕ ਲੜਕੀ ਨੇ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀ ਤੋਂ ਲੱਖ ਰੁਪਏ ਤੋਂ ਵੱਧ ਰਕਮ ਠੱਗ ਲਈ ਤੇ ਜਦੋਂ ਵਿਦਿਆਰਥੀ ਨੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਲੜਕੀ ਨੇ ਇਨਕਾਰ ਕਰ ਦਿੱਤਾ। ਵਿਦਿਆਰਥੀ ਵੱਲੋਂ ਦਿੱਲੀ ਪੁਲੀਸ ਕੋਲ ਸ਼ਿਕਾਇਤ ਕਰਨ ਮਗਰੋਂ ਗੁਰੂ ਤੇਗ਼ ਬਹਾਦਰ ਨਗਰ ਥਾਣੇ ਅੰਦਰ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਦਿਆਰਥੀ ਮੁਤਾਬਕ ਦਿਵਿਆ ਸ਼ਰਮਾ ਨਾਂ ਦੀ ਇਕ ਲੜਕੀ ਨੇ ਫੇਸਬੁੱਕ ਉਪਰ ਦੋਸਤੀ ਕਰਨ ਦੀ ਬੇਨਤੀ ਆਈ ਤਾਂ ਉਸ ਨੇ ਦੋਸਤੀ ਸਵੀਕਾਰ ਕਰ ਲਈ। ਫੋਨ ਨੰਬਰ ਤਬਦੀਲ ਕਰ ਕੇ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਇਕ ਦਿਨ ਲੜਕੀ ਨੇ ਕਾਲਜ ਦੀ ਫ਼ੀਸ ਅਦਾ ਕਰਨ ਲਈ ਨੌਜਵਾਨ ਤੋਂ 24 ਹਜ਼ਾਰ ਲਏ। ਫਿਰ ਬੀਮੇ ਦੀ ਕਿਸ਼ਤ ਲਈ 28 ਹਜ਼ਾਰ ਪੈਸੇ ਮੰਗੇ ਤੇ ਅਗਲੇ ਦਨਿਾਂ ਦੌਰਾਨ ਇਮਤਿਹਾਨ ਫ਼ੀਸ ਲਈ 12500 ਰੁਪਏ ਲਏ। 14 ਜੁਲਾਈ ਨੂੰ 13500 ਹੋਰ ਮੰਗ ਲਏ ਤੇ ਆਪਣੀ ਮਜ਼ਬੂਰੀ ਵੀ ਦੱਸੀ।
ਇਸ ਦੌਰਾਨ ਲੜਕੀ ਨੇ ਕਈ ਬਹਾਨੇ ਬਣਾਏ ਤੇ ਪਿਤਾ ਦੀ ਰਕਮ ਮਿਲਣ ਮਗਰੋਂ ਪੈਸੇ ਮੋੜਨ ਦਾ ਲਾਰਾ ਵੀ ਲਾਇਆ। ਫਿਰ ਉਸ ਨੇ 20 ਹਜ਼ਾਰ ਰੁਪਏ ਹੋਣ ਦੇਣ ਦੀ ਮੰਗ ਵਿਦਿਆਰਥੀ ਕੋਲ ਰੱਖ ਦਿੱਤੀ ਪਰ ਇਸ ਵਾਰ ਵਿਦਿਆਰਥੀ ਨੇ ਇਨਕਾਰ ਕਰ ਦਿੱਤਾ। ਦਿਲਸ਼ਾਦ ਗਾਰਡਨ ਦੀ ਇਕ ਸੰਸਥਾ ਤੋਂ ਮੈਡੀਕਲ ਦੀ ਪੜ੍ਹਾਈ ਕਰਦੇ ਇਸ 22 ਸਾਲਾਂ ਦੇ ਵਿਦਿਆਰਥੀ ਨੂੰ ਲੜਕੀ ਨੇ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦਿੰਦਾ ਤਾਂ ਕੋਈ ਪੈਸਾ ਵਾਪਸ ਨਹੀਂ ਮਿਲੇਗਾ। ਜਦੋਂ ਨੌਜਵਾਨ ਨੇ ਸਾਰੇ ਪੈਸੇ ਜੋ ਇਕ ਲੱਖ 9 ਹਜ਼ਾਰ ਬਣਦੇ ਸਨ ਵਾਪਸ ਮੰਗੇ ਤਾਂ ਫੇਸਬੁੱਕ ਦੋਸਤ ਲੜਕੀ ਨੇ ਉਸ ਦਾ ਕੰਮ ਅਜਿਹੇ ਲੋਕਾਂ ਤੋਂ ਪੈਸੇ ਕਮਾਉਣਾ ਹੈ।