ਚੌੜਾ ਨੂੰ ਅੱਜ ਅਦਾਲਤ ’ਚ ਮੁੜ ਪੇਸ਼ ਕੀਤਾ ਜਾਵੇਗਾ
06:49 AM Dec 11, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਦਸੰਬਰ
ਅਕਾਲ ਤਖ਼ਤ ਵੱਲੋਂ ਲਗਾਈ ਤਨਖ਼ਾਹ ਤਹਿਤ ਦਰਬਾਰ ਸਾਹਿਬ ਵਿਖੇ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਨਰੈਣ ਸਿੰਘ ਚੌੜਾ ਤੋਂ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ।
ਇਸ ਦੌਰਾਨ ਸਾਹਮਣੇ ਆਇਆ ਹੈ ਕਿ ਜੇ ਚੌੜਾ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਜਾਂਦਾ ਤਾਂ ਇਹ ਹਮਲਾ ਸੁਖਬੀਰ ਵਾਸਤੇ ਜਾਨਲੇਵਾ ਸਾਬਤ ਹੋ ਸਕਦਾ ਸੀ। ਚੌੜਾ ਕੋਲੋਂ ਮਿਲੇ ਪਿਸਤੌਲ ਦੀ ਮੈਗਜ਼ੀਨ ਵਿੱਚ ਹੋਰ ਵੀ ਗੋਲੀਆਂ ਸਨ। ਨਰੈਣ ਸਿੰਘ ਛੇ ਦਿਨਾਂ ਤੋਂ ਪੁਲੀਸ ਰਿਮਾਂਡ ’ਤੇ ਹੈ ਅਤੇ ਭਲਕੇ 11 ਦਸੰਬਰ ਨੂੰ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਅਧਿਕਾਰੀ ਮੁਤਾਬਕ ਚੌੜਾ ਦੀ ਉਮਰ ਵਡੇਰੀ ਹੋਣ ਕਾਰਨ ਉਸ ਨੂੰ ਕੁਝ ਸਰੀਰਕ ਸਮੱਸਿਆਵਾਂ ਹਨ ਜਿਸ ਕਾਰਨ ਪੜਤਾਲ ਵਿੱਚ ਵਧੇਰੇ ਸਮਾਂ ਲੱਗ ਰਿਹਾ ਹੈ।
Advertisement
Advertisement