For the best experience, open
https://m.punjabitribuneonline.com
on your mobile browser.
Advertisement

ਨਸ਼ਾ ਵਿਰੋਧੀ ਭਾਸ਼ਣ ਤੇ ਚਾਰਟ ਮੁਕਾਬਲੇ

06:29 AM Jul 10, 2024 IST
ਨਸ਼ਾ ਵਿਰੋਧੀ ਭਾਸ਼ਣ ਤੇ ਚਾਰਟ ਮੁਕਾਬਲੇ
ਡੀਐੱਸਪੀ ਸੁਰਿੰਦਰਪਾਲ ਸਿੰਘ, ਥਾਣਾ ਮੁਖੀ ਮਨਜੀਤ ਸਿੰਘ ਇਨਾਮਾਂ ਦੀ ਵੰਡ ਕਰਦੇ ਹੋਏ। ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ 9 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਐੱਸਐੱਸਪੀ ਡਾ. ਸਿਮਰਤ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਦੇ ਨਿਰਦੇਸ਼ਾਂ ਹੇਠ ਅਤੇ ਪ੍ਰਿੰਸੀਪਲ ਵਿਨੋਦ ਬਾਲਾ ਦੀ ਅਗਵਾਈ ਹੇਠ ਬਲਾਕ ਪੱਧਰੀ ਨਸ਼ਾ ਵਿਰੋਧੀ ਭਾਸ਼ਣ ਤੇ ਚਾਰਟ ਮੁਕਾਬਲੇ ਕਰਵਾਏ ਗਏ। ਡੀਐੱਸਪੀ ਸੁਰਿੰਦਰਪਾਲ ਸਿੰਘ ਤੇ ਥਾਣਾ ਮੁਖੀ ਮਨਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਨੋਡਲ ਅਫਸਰ ਕੁਲਵੰਤ ਸਿੰਘ ਭੈਣੀ ਤੇ ਨੋਡਲ ਅਫ਼ਸਰ ਸੱਜਾਦ ਅਲੀ ਗੋਰੀਆ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬਲਾਕ ਦੇ 30 ਸਕੂਲਾਂ ਦੇ 80 ਵਿਦਿਆਰਥੀਆਂ ਨੇ ਭਾਗ ਲਿਆ। ਮਿਡਲ ਕਲਾਸ ਦੇ ਭਾਸ਼ਣ ਮੁਕਾਬਲੇ ਵਿਚ ਅਨੁਸ਼ਕਾ ਸ਼ਰਮਾ ਬਾਗੜੀਆਂ ਨੇ ਪਹਿਲਾ, ਭਵਨਦੀਪ ਕੌਰ ਮੁਹਾਲੀ ਨੇ ਦੂਸਰਾ ਅਤੇ ਲਖਪ੍ਰੀਤ ਸਿੰਘ ਬਿੰਜੋਕੀ ਖੁਰਦ ਨੇ ਤੀਸਰਾ, ਨੌਵੀਂ ਤੋਂ ਬਾਰ੍ਹਵੀ ਕਲਾਸ ਦੇ ਭਾਸ਼ਣ ਮੁਕਾਬਲੇ ਵਿਚ ਹਰਸ਼ਪ੍ਰੀਤ ਕੌਰ ਮਾਣਕਮਾਜਰਾ ਨੇ ਪਹਿਲਾ, ਮਨਜੋਤ ਕੌਰ ਬਨਭੌਰਾ ਨੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਬਾਗੜੀਆਂ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ।
ਪੇਂਟਿੰਗ ਮੁਕਾਬਲੇ ਵਿਚ ਸਨੋਲੀ ਮੁਹਾਲੀ ਨੇ ਪਹਿਲਾ, ਤਨਜੋਤ ਕੌਰ ਬਨਭੌਰਾ ਨੇ ਦੂਸਰਾ ਤੇ ਜਸਮੀਤ ਕੌਰ ਬਾਗੜੀਆਂ ਨੇ ਤੀਸਰਾ, ਨੌਵੀਂ ਤੋਂ ਬਾਰਵੀਂ ਕਲਾਸ ਦੇ ਮੁਕਾਬਲੇ ਵਿਚ ਸੋਨਮਪ੍ਰੀਤ ਕੌਰ ਬਿਜੋਕੀ ਨੇ ਪਹਿਲਾ, ਦਮਨਪ੍ਰੀਤ ਕੌਰ ਲਸੋਈ ਨੇ ਦੂਸਰਾ ਤੇ ਚੰਨਵੀਰ ਸਿੰਘ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੀਐੱਸਪੀ ਸੁਰਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਆਦਿ ਨੇ ਯੋਗਦਾਨ ਪਾਇਆ। ਇਨਾਮਾਂ ਦੀ ਵੰਡ ਡੀਐਸਪੀ ਸੁਰਿੰਦਰਪਾਲ ਸਿੰਘ, ਥਾਣਾ ਮੁੱਖੀ ਮਨਜੀਤ ਸਿੰਘ, ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ, ਲੈਕ ਕੁਲਵੰਤ ਸਿੰਘ ਭੈਣੀ ਆਦਿ ਨੇ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×