ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਹੰਗਾਮਾ

10:03 PM Jun 23, 2023 IST

ਮੁਕੇਸ਼ ਕੁਮਾਰ

Advertisement

ਚੰਡੀਗੜ੍ਹ, 6 ਜੂਨ

ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਨਾਲ ਸਬੰਧਤ ਪ੍ਰਸਤਾਵ ਨੂੰ ਲੈ ਕੇ ਅੱਜ ਬੁਲਾਈ ਗਈ ਨਿਗਮ ਹਾਊਸ ਦੀ ਮੀਟਿੰਗ ਹੰਗਾਮਾ ਭਰਪੂਰ ਰਹੀ। ਸੰਸਦ ਮੈਂਬਰ ਕਿਰਨ ਖੇਰ ਦੀ ‘ਆਪ’ ਕੌਂਸਲਰਾਂ ਨਾਲ ਹੋਈ ਗਹਿਮਾ-ਗਹਿਮੀ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ ਤੇ ‘ਆਪ’ ਸਮੇਤ ਕਾਂਗਰਸ ਅਤੇ ਨਾਮਜ਼ਦ ਕੌਂਸਲਰ ਖਹਿਬੜ ਪਏ। ਇਸ ਤੋਂ ਪਹਿਲਾਂ ‘ਆਪ’ ਦੇ ਕੌਂਸਲਰ ਜਸਬੀਰ ਲਾਡੀ ਨੇ ਸੰਸਦ ਮੈਂਬਰ ਕਿਰਨ ਖੇਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲਾਏ। ਫਿਰ ਲਾਡੀ ਨੇ ਵੀ ਭਾਜਪਾ ਸਸੰਦ ਖ਼ਿਲਾਫ਼ ਕਥਿਤ ਟਿੱਪਣੀ ਕੀਤੀ। ਇਸ ਤੋਂ ਬਾਅਦ ਮੇਅਰ ਅਨੂਪ ਗੁਪਤਾ, ਭਾਜਪਾ ਦੇ ਕੌਂਸਲਰ ਤੇ ਨਾਮਜ਼ਦ ਕੌਂਸਲਰ ਲਾਡੀ ‘ਤੇ ਭੜਕ ਗਏ ਤੇ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਮੇਅਰ ਨੇ ਕਿਹਾ, ”ਆਪ ਪਾਰਟੀ ਨੇ ਸਾਡੇ ਸੰਸਦ ਮੈਂਬਰ ਨਾਲ ਦੁਰਵਿਵਹਾਰ ਕੀਤਾ ਹੈ, ਜੇਕਰ ਮੁਆਫ਼ੀ ਨਾ ਮੰਗੀ ਤਾਂ ਅੱਜ ਤੁਹਾਡੇ ਸਾਰੇ ਕੌਂਸਲਰ ਸਸਪੈਂਡ ਕਰ ਦਿੱਤੇ ਜਾਣਗੇ।” ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੋਵੇਗਾ। ਇਸ ਤੋਂ ਬਾਅਦ ਭਾਜਪਾ ਅਤੇ ‘ਆਪ’ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਹੁੰਦਾ ਦੇਖ ਮੇਅਰ ਅਨੂਪ ਗੁਪਤਾ ਨੇ ‘ਆਪ’ ਕੌਂਸਲਰਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਅੱਜ ਦੀ ਮੀਟਿੰਗ ‘ਚ ਪਲਾਂਟ ਦੀ ਤਜਵੀਜ਼ ਦਾ ਵਿਰੋਧ ਕਰਨ ਦੇ ਇਰਾਦੇ ਨਾਲ ਸਦਨ ਵਿੱਚ ‘ਆਪ’ ਤੇ ਕਾਂਗਰਸ ਦੀ ਰਣਨੀਤੀ ਫੇਲ੍ਹ ਹੋ ਗਈ। ‘ਆਪ’ ਕੌਂਸਲਰ ਜਸਬੀਰ ਲਾਡੀ ਨੇ ਸੰਸਦ ਮੈਂਬਰ ਖੇਰ ‘ਤੇ ਅਪਸ਼ਬਦ ਬੋਲਣ ਦੇ ਦੋਸ਼ ਲਾਏ। ਭਾਜਪਾ ਅਤੇ ਹਾਕਮ ਧਿਰਾਂ ਦਰਮਿਆਨ ਹੋਈ ਖਹਿਬੜਬਾਜ਼ੀ ਤੋਂ ਬਾਅਦ ਮੇਅਰ ਨੇ ਉਸ ਨੂੰ ਮਾਰਸ਼ਲਾਂ ਦੀ ਸਹਾਇਤਾ ਨਾਲ ਨਿਗਮ ਸਦਨ ਤੋਂ ਬਾਹਰ ਕੱਢ ਦਿੱਤਾ। ਇਸੇ ਦੌਰਾਨ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਪੇਸ਼ ਮਤੇ ਨੂੰ ਨਿਗਮ ਨੇ ਪਾਸ ਕਰ ਦਿੱਤਾ ਜਦਕਿ ਕਾਂਗਰਸੀ ਕੌਂਸਲਰ ਚਰਚਾ ਕਰਵਾਉਣ ਦੀ ਮੰਗ ਕਰਦੇ ਰਹੇ। ਜਿਵੇਂ ਹੀ ਮਤਾ ਪਾਸ ਹੋਇਆ ਤਾਂ ਮੇਅਰ ਨੇ ਮੀਟਿੰਗ ਸਮਾਪਤੀ ਨੂੰ ਲੈ ਕੇ ਕੌਮੀ ਤਰਾਨਾ ਵਜਾ ਦਿੱਤਾ।

Advertisement

ਸਦਨ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ‘ਆਪ’ ਤੇ ਕਾਂਗਰਸ ਦੇ ਕੌਂਸਲਰ।

ਕਾਂਗਰਸ ਤੇ ‘ਆਪ’ ਦੇ ਕੌਂਸਲਰਾਂ ਕੋਲ ਸਦਨ ਦੀ ਕਾਰਵਾਈ ਖ਼ਤਮ ਹੁੰਦੇ ਹੀ ਨਿਗਮ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕੁਲ ਮਿਲਾ ਕੇ ਵਿਰੋਧੀ ਧਿਰ ਦੀ ਮਾੜੀ ਰਣਨੀਤੀ ਤੇ ਇਕ ਦੂਜੇ ਨੂੰ ਕੋਸਣ ਦਾ ਪੱਲਾ ਭਾਰੀ ਪੈ ਗਿਆ। ਇਸ ਦਾ ਫਾਇਦਾ ਭਾਜਪਾ ਨੇ ਉਠਾਇਆ।

ਮੇਅਰ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦਾ ਫੈਸਲਾ ਜਨਤਾ ਦੇ ਹਿੱਤ ਵਿੱਚ ਹੈ। ਮੇਅਰ ਨੇ ਦਲੀਲ ਦਿੱਤੀ, ”ਸਮੂਹ ਕੌਂਸਲਰਾਂ ਨੂੰ ਮੀਟਿੰਗ ‘ਚ ਬੁਲਾਇਆ ਸੀ ਪਰ ਉਹ ਨਹੀਂ ਆਏ। ਅਸੀਂ ਹੋਰ ਕਿੰਨਾ ਮੌਕਾ ਦੇਵਾਂਗੇ।” ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਕਈ ਕੌਂਸਲਰ ਮਤਾ ਪਾਸ ਕਰਨ ਦੇ ਹੱਕ ਵਿੱਚ ਹਨ। ਜਦਕਿ ਸੀਨੀਅਰ ਡਿਪਟੀ ਮੇਅਰ ਦਾ ਕਹਿਣਾ ਹੈ ਕਿ ਵਿਰੋਧ ਵਿੱਚ ਕੋਈ ਤਰਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਦਨ ਵੱਲੋਂ ਨਿਰਪੱਖ ਢੰਗ ਨਾਲ ਚਰਚਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਲਾਂਟ ਦੇ ਲੱਗਣ ਨਾਲ ਕੂੜੇ ਦਾ ਪਹਾੜ ਖ਼ਤਮ ਹੋ ਜਾਵੇਗਾ।

ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ ਸ਼ਹਿਰ ਦੇ ਨਾਮਜ਼ਦ ਕੌਂਸਲਰਾਂ ਧਰਮਿੰਦਰ ਸਿੰਘ ਸੈਣੀ ਅਤੇ ਸਤਿੰਦਰ ਸਿੰਘ ਸਿੱਧੂ ਨੇ ਅੱਜ ਦੇ ਦਿਨ 6 ਜੂਨ 1984 ਨੂੰ ਅੰਮ੍ਰਿਤਸਰ ਸਥਿਤ ਅਕਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ। ਇਸ ‘ਤੇ ਸੰਸਦ ਮੈਂਬਰ ਕਿਰਨ ਖੇਰ, ਮੇਅਰ, ਨਿਗਮ ਕਮਿਸ਼ਨਰ ਅਤੇ ਸ਼ਹਿਰ ਦੇ ਸਮੂਹ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।

ਕਿਰਨ ਖੇਰ ਦੀ ਸ਼ਬਦਾਵਲੀ ਨਿੰਦਣਯੋਗ: ਛਾਬੜਾ

‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਕਥਿਤ ਗਾਲੀ-ਗਲੋਚ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਹਰ ਰੋਜ਼ ਕੁਝ ਨਾ ਕੁਝ ਅਜਿਹਾ ਕਹਿਣ ਦੀ ਆਦਿ ਹੋ ਗਈ ਹੈ ਜੋ ਨਿੰਦਣਯੋਗ ਹੈ। ਅੱਜ ਨਾ ਸਿਰਫ ਕੌਂਸਲਰ ਜਸਬੀਰ ਲਾਡੀ ਨੂੰ ਇਤਰਾਜ਼ਯੋਗ ਸ਼ਬਦਾਵਲੀ ਬੋਲੀ ਗਈ, ਸਗੋਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਮਾਰੀ ਗਈ। ਕੌਂਸਲਰ ਨੇ ਪ੍ਰੇਮਲਤਾ ਨਾਲ ਦੁਰਵਿਵਹਾਰ ਵੀ ਕੀਤਾ, ਜੋ ਨਿੰਦਣਯੋਗ ਹੈ।

ਚੰਡੀਗੜ੍ਹ ਦੇ ਇਤਿਹਾਸ ਵਿੱਚ ਕਾਲਾ ਦਿਨ ਸਾਬਤ ਹੋਇਆ: ਕਾਂਗਰਸ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਅੱਜ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਜਿਸ ਤਰ੍ਹਾਂ ਡੱਡੂ ਮਾਜਰਾ ਵਿੱਚ ਲਗਾਏ ਜਾਣ ਵਾਲੇ ਪਲਾਂਟ ਦਾ ਏਜੰਡਾ ਪਾਸ ਕੀਤਾ ਗਿਆ, ਇਹ ਚੰਡੀਗੜ੍ਹ ਦੇ ਇਤਿਹਾਸ ਵਿੱਚ ਕਾਲਾ ਦਿਨ ਸਾਬਤ ਹੋਇਆ ਹੈ। ‘ਆਪ’ ਨੇ ਏਜੰਡੇ ‘ਤੇ ਚਰਚਾ ਕਰਨ ਦੀ ਬਜਾਏ ਇਸ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਸਾਬਤ ਹੋ ਗਿਆ ਕਿ ਉਹ ਇਸ ਏਜੰਡੇ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਰੌਲੇ-ਰੱਪੇ ‘ਚ ਭਾਜਪਾ ਆਪਣਾ ਏਜੰਡਾ ਪਾਸ ਕਰ ਸਕੇ। ਅੱਜ ਇਹ ਵੀ ਸਾਬਿਤ ਹੋ ਗਿਆ ਹੈ ਕਿ ‘ਆਪ’ ਭਾਜਪਾ ਦੀ ਬੀ-ਟੀਮ ਹੈ । ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਡੰਪਿੰਗ ਗਰਾਊਂਡ ਦਾ ਇਹ ਏਜੰਡਾ ਪਾਸ ਕਰਕੇ ਡੱਡੂਮਾਜਰਾ ਅਤੇ ਆਸਪਾਸ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸ ਨੂੰ ਉੱਥੋਂ ਦੇ ਲੋਕ ਮੁਆਫ਼ ਨਹੀਂ ਕਰਨਗੇ।

ਅਕਾਲੀ ਕੌਂਸਲਰ ਵੱਲੋਂ ਭਾਜਪਾ ‘ਤੇ ਧੱਕੇਸ਼ਾਹੀ ਦਾ ਦੋਸ਼

ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਚੰਡੀਗੜ੍ਹ ਭਾਜਪਾ ਉਤੇ ਦੋਸ਼ ਲਗਾਏ ਹਨ ਕਿ ਨਿਗਮ ਦੀ ਅੱਜ ਹੋਈ ਹਾਊਸ ਮੀਟਿੰਗ ਵਿੱਚ ਡੰਪਿੰਗ ਗਰਾਊਂਡ ਪਲਾਂਟ ਮੁੱਦੇ ਵਿੱਚ ਸੱਤਾਧਾਰੀ ਧਿਰ ਭਾਜਪਾ ਨੇ ਸ਼ਰੇਆਮ ‘ਗੁੰਡਾਗਰਦੀ’ ਅਤੇ ਧੱਕੇਸ਼ਾਹੀਆਂ ਦੀਆਂ ਹੱਦਾਂ ਤੋੜ ਦਿੱਤੀਆਂ ਹਨ। ਮੀਟਿੰਗ ਵਿੱਚ ਮੌਜੂਦ ਮੈਂਬਰ ਪਾਰਲੀਮੈਂਟ ਕਿਰਨ ਖੇਰ ਆਪਣੀਆਂ ਅੱਖਾਂ ਸਾਹਮਣੇ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।

Advertisement