For the best experience, open
https://m.punjabitribuneonline.com
on your mobile browser.
Advertisement

ਚੰਨੀ ਨੇ ਅੰਗੁਰਾਲ ਕੋਲੋਂ ਮੁੱਖ ਮੰਤਰੀ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਸਬੂਤ ਮੰਗੇ

08:23 AM Jul 07, 2024 IST
ਚੰਨੀ ਨੇ ਅੰਗੁਰਾਲ ਕੋਲੋਂ ਮੁੱਖ ਮੰਤਰੀ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਸਬੂਤ ਮੰਗੇ
ਰੈਲੀ ਵਿੱਚ ਸ਼ਮੂਲੀਅਤ ਕਰਦੇ ਹੋਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ।
Advertisement

ਪਾਲ ਸਿੰਘ ਨੌਲੀ
ਜਲੰਧਰ, 6 ਜੁਲਾਈ
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਡਰਪੋਕ ਦੱਸਦਿਆਂ ਕਿਹਾ ਕਿ ਜੇ ਉਸ ਕੋਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਕੋਈ ਸਬੂਤ ਸਨ ਤਾਂ ਉਹ ਉਸੇ ਦਿਨ ਲੋਕਾਂ ਸਾਹਮਣੇ ਜਨਤਕ ਕਰਦਾ। ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਦੇ ਪੱਖ ਵਿੱਚ ਕੀਤੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ‘ਆਪ’ ਤੇ ਭਾਜਪਾ ਆਪਸ ਵਿੱਚ ਰਲੇ ਹੋਏ ਹਨ। ਇਸ ਕਰਕੇ ਉਸ ਦਿਨ ਸ਼ੀਤਲ ਅੰਗੁਰਾਲ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਲਿਆਂਦੀ ਆਡੀਓ ਨਹੀਂ ਚਲਾ ਸਕਿਆ। ਚੰਨੀ ਨੇ ਭਾਜਪਾ ਉਮੀਦਵਾਰ ਨੂੰ ਲਲਕਾਰਦਿਆਂ ਕਿਹਾ,‘ਜੇ ਤੇਰੇ ਵਿੱਚ ਹਿੰਮਤ ਨਹੀਂ ਹੈ ਤਾਂ ਇਹ ਆਡੀਓ ਵਾਲੀ ਪੈਨ ਡਰਾਈਵ ਮੇਰੇ ਹਵਾਲੇ ਕਰਦੇ, ਮੈਂ ਆਪੇ ਇਸ ਨੂੰ ਚਲਾ ਦੇਵਾਂਗਾ।’
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਵੱਲੋਂ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਡਿੱਗ ਪਵੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵੀ ਮੁੱਖ ਮੰਤਰੀ ਨੇ ਬੜੇ ਜ਼ੋਰ-ਸ਼ੋਰ ਨਾਲ 13-0 ਦਾ ਨਾਅਰਾ ਦਿੱਤਾ ਸੀ ਪਰ ‘ਆਪ’ ਦੇ ਪੱਲੇ ਸਿਰਫ ਤਿੰਨ ਸੀਟਾਂ ਹੀ ਪਈਆਂ। ਇਸ ਕਰਾਰੀ ਹਾਰ ਕਾਰਨ ‘ਆਪ’ ਦੇ ਅੰਦਰ ਘਮਸਾਨ ਮਚਿਆ ਪਿਆ ਹੈ। ਚੰਨੀ ਨੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਕਾਂਗਰਸ ਦੀ ਜ਼ਮੀਨ ਨਾਲ ਜੁੜੀ ਹੋਈ ਆਗੂ ਬੀਬੀ ਸੁਰਿੰਦਰ ਕੌਰ ਚੋਣ ਜਿੱਤੇਗੀ। ਉਨ੍ਹਾਂ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਦਲ-ਬਦਲੂਆਂ ਨੂੰ ਲੋਕ ਸਭਾ ਦੀਆਂ ਚੋਣਾਂ ਦੌਰਾਨ ਭਜਾਇਆ ਸੀ ਉਸੇ ਤਰ੍ਹਾਂ ਦਲ-ਬਦਲੂਆਂ ਨੂੰ ਇੱਥੇ ਵੀ ਸਬਕ ਸਿਖਾਇਆ ਜਾਵੇ।
ਚੰਨੀ ਨੇ ਕਿਹਾ ਕਿ ਜਿਹੜੇ ਆਗੂ ਸ਼ੀਤਲ ਅੰਗੁਰਾਲ ਨੂੰ ਇਸ ਹਲਕੇ ਦੇ ਲੋਕਾਂ ਨੇ ਢਾਈ ਸਾਲ ਪਹਿਲਾਂ ਜਿਤਾ ਕੇ ਭੇਜਿਆ ਸੀ ਉਹ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਤੇ ਲੋਕਾਂ ਸਿਰ ਕਰੋੜਾਂ ਦੇ ਖਰਚੇ ਵਾਲੀ ਉਪ ਚੋਣ ਮੜ੍ਹ ਗਿਆ। ‘ਆਪ’ ਉਮੀਦਵਾਰ ਮਹਿੰਦਰ ਭਗਤ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਗਤ ਚੂਨੀ ਲਾਲ ਸਾਰੀ ਉਮਰ ਭਾਜਪਾ ਵਿੱਚ ਰਹੇ ਹਨ ਤੇ ਹੁਣ ਪੁੱਤਰ ਮੋਹ ਕਾਰਨ ਭਾਜਪਾ ਛੱਡ ਕੇ ਝਾੜੂ ਪਾਰਟੀ ਵਿੱਚ ਆ ਗਏ। ਉਨ੍ਹਾਂ ਮਹਿੰਦਰ ਭਗਤ ਨੂੰ ਵੱਡਾ ਦਲ ਬਦਲੂ ਦੱਸਿਆ। ਇੰਜ ਹੀ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਆਪਣੀ ਪਾਰਟੀ ਦੀ ਉਮੀਦਵਾਰ ਛੱਡ ਕੇ ਹਾਥੀ ਨੂੰ ਵੋਟਾਂ ਪਾਉਣ ਲਈ ਕਹਿ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਬਸਤੀ ਦਾਨਿਸ਼ਮੰਦਾਂ ਤੇ ਤਿਲਕ ਨਗਰ, ਰਾਜ ਨਗਰ ਆਦਿ ਥਾਵਾਂ ’ਤੇ ਚੋਣ ਮੀਟਿੰਗਾਂ ਕੀਤੀਆਂ।

Advertisement

Advertisement
Advertisement
Author Image

sanam grng

View all posts

Advertisement