ਮਹਾਦੇਵ ਐਪ ਦਾ ਪਰਮੋਟਰ ਚੰਦਰਾਕਰ ਛੇਤੀ ਕੀਤਾ ਜਾ ਸਕਦੈ ਭਾਰਤ ਹਵਾਲੇ
07:47 AM Oct 12, 2024 IST
Advertisement
ਨਵੀਂ ਦਿੱਲੀ, 11 ਅਕਤੂਬਰ
ਮਹਾਦੇਵ ਸੱਟੇਬਾਜ਼ੀ ਐਪ ਦੇ ਮੁੱਖ ਪਰਮੋਟਰਾਂ ’ਚੋਂ ਇੱਕ ਸੌਰਭ ਚੰਦਰਾਕਰ ਨੂੰ ਜਲਦੀ ਹੀ ਭਾਰਤ ਲਿਆਂਦਾ ਜਾ ਸਕਦਾ ਹੈ। ਮਨੀ ਲਾਂਡਰਿੰਗ ਤੇ ਧੋਖਾਧੜੀ ਦੇ ਮਾਮਲੇ ’ਚ ਕੌਮਾਂਤਰੀ ਪੁਲੀਸ (ਇੰਟਰਪੋਲ) ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਆਧਾਰ ’ਤੇ ਹਾਲ ਹੀ ਵਿੱਚ ਦੁਬਈ ’ਚ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਈਡੀ ਵੱਲੋਂ ਚੰਦਰਾਕਰ ਤੇ ਐਪ ਦੇ ਇਕ ਹੋਰ ਪਰਮੋਟਰ ਰਵੀ ਉੱਪਲ ਖ਼ਿਲਾਫ਼ ‘ਰੈੱਡ ਨੋਟਿਸ’ ਜਾਰੀ ਕੀਤੇ ਜਾਣ ਦੀ ਮੰਗ ਮਗਰੋਂ ਦੋਵਾਂ ਨੂੰ ਪਿਛਲੇ ਸਾਲ ਦੁਬਈ ’ਚ ਹਿਰਾਸਤ ਵਿੱਚ ਲੈ ਕੇ ‘ਘਰ ਅੰਦਰ ਨਜ਼ਰਬੰਦ’ ਰੱਖਿਆ ਗਿਆ ਸੀ। ਅਧਿਕਾਰਤ ਸੂਤਰਾਂ ਅਨੁਸਾਰ ਹਾਲ ਹੀ ’ਚ ਦੁਬਈ ਤੋਂ ਗ੍ਰਿਫ਼ਤਾਰ ਕੀਤੇ ਗਏ ਚੰਦਰਾਕਰ ਨੂੰ ਅਗਲੇ ਕੁਝ ਦਿਨਾਂ ਅੰਦਰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। -ਪੀਟੀਆਈ
Advertisement
Advertisement
Advertisement