ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਦਰਬਾਬੂ ਨਾਇਡੂ ਨੇ ਚੌਥੀ ਵਾਰ ਲਿਆ ਹਲਫ਼

06:51 AM Jun 13, 2024 IST
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਹਲਫ਼ਦਾਰੀ ਸਮਾਗਮ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਗਲਵੱਕੜੀ ਵਿਚ ਲੈਂਦੇ ਹੋਏ। -ਫੋਟੋ: ਪੀਟੀਆਈ

ਅਮਰਾਵਤੀ, 12 ਜੂਨ
ਟੀਡੀਪੀ ਸੁਪਰੀਮੋ ਐੱਨ. ਚੰਦਰਬਾਬੂ ਨਾਇਡੂ ਨੇ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੌਥੀ ਵਾਰ ਹਲਫ਼ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਵੀ ਹਾਜ਼ਰ ਸਨ। ਜਨਸੈਨਾ ਮੁਖੀ ਅਤੇ ਅਦਾਕਾਰ ਪਵਨ ਕਲਿਆਣ ਅਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਸਮੇਤ ਹੋਰ ਆਗੂਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਨਾਇਡੂ ਵੀਰਵਾਰ ਸ਼ਾਮ 4.41 ਵਜੇ ਅਹੁਦਾ ਸੰਭਾਲਣਗੇ। ਉਹ ਅੱਜ ਸ਼ਾਮ ਤਿਰੂਪਤੀ ਲਈ ਰਵਾਨਾ ਹੋ ਗਏ ਹਨ ਜਿਥੇ ਉਹ ਵੀਰਵਾਰ ਸਵੇਰੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ’ਚ ਮੱਥਾ ਟੇਕਣਗੇ। ਜਾਣਕਾਰੀ ਮੁਤਾਬਕ ਅਹੁਦਾ ਸੰਭਾਲਦੇ ਸਾਰ ਹੀ ਉਹ ਅਧਿਆਪਕਾਂ ਦੀ ਭਰਤੀ ਵਾਲੀ ਫਾਈਲ ’ਤੇ ਦਸਤਖ਼ਤ ਕਰਨਗੇ। ਇਸ ਤੋਂ ਇਲਾਵਾ ਉਹ ਲੈਂਡ ਟਿਲਿੰਗ ਐਕਟ ਖ਼ਤਮ ਕਰਨ, ਸਮਾਜਿਕ ਪੈਨਸ਼ਨ 3 ਹਜ਼ਾਰ ਤੋਂ ਵਧਾ ਕੇ 4 ਹਜ਼ਾਰ ਕਰਨ, ਅੰਨਾ ਕੰਟੀਨਾਂ ਖੋਲ੍ਹਣ ਅਤੇ ਹੋਰ ਅਹਿਮ ਫਾਈਲਾਂ ’ਤੇ ਵੀ ਸਹੀ ਪਾਉਣਗੇ।
ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ. ਅਬਦੁੱਲ ਨਜ਼ੀਰ ਨੇ ਨਾਇਡੂ ਅਤੇ ਹੋਰਾਂ ਨੂੰ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕਣ ਮਗਰੋਂ ਮੋਦੀ ਨੇ ਚੰਦਰਬਾਬੂ ਨਾਇਡੂ ਨੂੰ ਗੱਲਵਕੜੀ ਪਾਈ ਅਤੇ ਥਾਪੜਾ ਦਿੱਤਾ। ਬਾਅਦ ’ਚ ਪ੍ਰਧਾਨ ਮੰਤਰੀ ਮੰਚ ’ਤੇ ਹੀ ਤੇਲਗੂ ਮੈਗਾਸਟਾਰ ਚਿਰੰਜੀਵੀ ਅਤੇ ਪਵਨ ਕਲਿਆਣ ਦਾ ਹੱਥ ਫੜ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਉਨ੍ਹਾਂ ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ, ਤਾਮਿਲ ਸੁਪਰਸਟਾਰ ਰਜਨੀਕਾਂਤ ਅਤੇ ਉਨ੍ਹਾਂ ਦੀ ਪਤਨੀ ਲਤਾ ਨਾਲ ਵੀ ਗੱਲਬਾਤ ਕੀਤੀ। ਮੌਜੂਦਾ 25 ਮੈਂਬਰੀ ਕੈਬਨਿਟ ’ਚ ਪਵਨ ਕਲਿਆਣ ਦੀ ਅਗਵਾਈ ਹੇਠਲੀ ਪਾਰਟੀ ਜਨਸੈਨਾ ਦੇ ਤਿੰਨ ਅਤੇ ਭਾਜਪਾ ਦੇ ਇਕ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ। ਟੀਡੀਪੀ ਆਗੂਆਂ ਕੇ. ਅਤਚੰਨਨਾਇਡੂ, ਪੀ. ਨਰਾਇਣ, ਕੋਲੂ ਰਵਿੰਦਰ, ਨਿਮੱਲਾ ਰਾਮਾ ਨਾਇਡੂ, ਅਨੀਤਾ ਵੰਗਲਾਪੁੜੀ, ਅਨਮ ਰਾਮਾਨਰਾਇਣਨ ਰੈੱਡੀ, ਕੋਲੂਸੂ ਪਾਰਥਾਸਾਰਥੀ, ਐੱਨਐੱਮਡੀ ਫਾਰੂਕ, ਪੀ. ਕੇਸ਼ਵ, ਏ. ਸੱਤਿਆ ਪ੍ਰਸਾਦ, ਡੋਲਾ ਸ੍ਰੀ ਬਾਲਾ ਵੀਰਾਜਨੇਯਾ ਸਵਾਮੀ, ਗੋਟੀਪੱਟੀ ਰਵੀ ਕੁਮਾਰ, ਗੁਮਿੜੀ ਸੰਧਿਆ ਰਾਣੀ, ਬੀਸੀ ਜਨਾਰਧਨ ਰੈੱਡੀ, ਟੀਜੀ ਭਰਤ, ਐੱਸ. ਸਵਿਤਾ, ਵਸਮਸ਼ੈੱਟੀ ਸੁਭਾਸ਼, ਕੋਂਡਾਪੱਲੀ ਸ੍ਰੀਨਿਵਾਸ ਅਤੇ ਮਾਂਡੀਪੱਲੀ ਰਾਮ ਪ੍ਰਸਾਦ ਰੈੱਡੀ, ਜਨਸੈਨਾ ਪਾਰਟੀ ਦੇ ਪਵਨ ਕਲਿਆਣ, ਐੱਨ. ਮਨੋਹਰ ਅਤੇ ਕੰਡੂਲਾ ਦੁਰਗੇਸ਼ ਜਦਕਿ ਭਾਜਪਾ ਦੇ ਸੱਤਿਆ ਕੁਮਾਰ ਯਾਦਵ ਨੇ ਮੰਤਰੀ ਵਜੋਂ ਹਲਫ਼ ਲਿਆ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਢਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਸਾਬਕਾ ਚੀਫ਼ ਜਸਟਿਸ ਐੱਨਵੀ ਰਾਮੰਨਾ ਵੀ ਹਾਜ਼ਰ ਸਨ। -ਪੀਟੀਆਈ

Advertisement

ਕੀ ਮੋਦੀ ਆਂਧਰਾ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣਗੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਟੀਡੀਪੀ ਆਗੂ ਐੱਨ. ਚੰਦਰਬਾਬੂ ਨਾਇਡੂ ਦੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਏ ਜਾਣ ਦੌਰਾਨ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਦੱਖਣੀ ਭਾਰਤ ਦੇ ਇਸ ਸੂਬੇ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣਗੇ ਜਾਂ ਨਹੀਂ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਹ ਵੀ ਕਿਹਾ ਕਿ ਜਦੋਂ ਤੱਕ ਨਾਇਡੂ ਇਸ ਮੁੱਦੇ ਨੂੰ ਸਖ਼ਤੀ ਨਾਲ ਨਹੀਂ ਚੁੱਕਣਗੇ, ਉਦੋਂ ਤੱਕ ਇਹ ਉਮੀਦ ਘੱਟ ਹੀ ਹੈ ਕਿ ਪ੍ਰਧਾਨ ਮੰਤਰੀ ਕੁਝ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਮੋਦੀ ਨੇ ਮਾਰਚ 2014 ’ਚ ਪਵਿੱਤਰ ਸ਼ਹਿਰ ਤਿਰੂਪਤੀ ’ਚ ਇਸ ਬਾਰੇ ਵਾਅਦਾ ਕੀਤਾ ਸੀ ਅਤੇ ਹੁਣ ਉਨ੍ਹਾਂ ਨੂੰ ਇਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਪੋਲਾਵਰਮ ਸਿੰਜਾਈ ਯੋਜਨਾ ਲਈ ਬਕਾਇਆ ਰਕਮ ਜਾਰੀ ਕਰਨ ਅਤੇ ਵਿਸ਼ਾਖਾਪਟਨਮ ਸਟੀਲ ਪਲਾਂਟ ਦਾ ਨਿੱਜੀਕਰਨ ਰੋਕਣ ਜਿਹੇ ਮੁੱਦੇ ਵੀ ਚੁੱਕੇ। -ਪੀਟੀਆਈ

Advertisement
Advertisement
Advertisement