ਚੰਡੀਗੜ੍ਹ: ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
ਹਰਦੇਵ ਚੌਹਾਨ
ਚੰਡੀਗੜ੍ਹ, 4 ਅਕਤੂਬਰ
ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਇਥੇ ਪੰਜਾਬ ਕਲਾ ਭਵਨ ਵਿਖੇ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ 'ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ' ਕਰਵਾਏ ਗਏ। ਚੰਡੀਗੜ੍ਹ ਨਾਲ ਸਬੰਧਿਤ ਕਵਿਤਾ ਗਾਇਨ ਮੁਕਾਬਲੇ ਲਈ 22, ਵਿਦਿਆਰਥੀ, ਲੇਖ ਰਚਨਾ ਲਈ 17, ਕਹਾਣੀ ਰਚਨਾ ਲਈ 16 ਅਤੇ ਕਵਿਤਾ ਰਚਨਾ ਲਈ 16 ਵਿਦਿਆਰਥੀ ਸ਼ਾਮਲ ਹੋਏ। ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਕਵਿਤਾ ਗਾਇਨ ਵਿੱਚ ਪਹਿਲਾ ਸਥਾਨ ਭਗਤ ਸਿੰਘ, ਸ.ਮਾ.ਸ.ਸ.ਸ. ਮਨੀਮਾਜਰਾ, ਦੂਜਾ ਸਥਾਨ ਸੁਖਮਨੀ ਸਾਰੰਗ ਸ.ਕ.ਸ.ਸ.ਸ.18, ਚੰਡੀਗੜ੍ਹ ਅਤੇ ਤੀਜਾ ਸਥਾਨ ਕੁਲਤਰਨ ਕੌਰ ਸੈਕਰਡ ਹਾਰਟ ਸ.ਸ.ਸਕੂਲ, 26, ਚੰਡੀਗੜ੍ਹ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚ ਪਹਿਲਾ ਸਥਾਨ ਹਰਨੂਰ ਕੌਰ ਸ.ਮ.ਸ.ਸ.ਸ. 37 , ਚੰਡੀਗੜ੍ਹ, ਦੂਜਾ ਸਥਾਨ ਸ਼ਬਨੂਰ ਕੌਰ ਸ.ਹ.ਸ.ਮਲੋਆ ਅਤੇ ਤੀਜਾ ਸਥਾਨ ਮਨਰੂਪ ਕੌਰ ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਵਿੱਚ ਪਹਿਲਾ ਸਥਾਨ ਰਾਫ਼ੀਆ ਸ.ਹ.ਸ.ਮਲੋਆ, ਦੂਜਾ ਸਥਾਨ ਸਵਦੀਪ ਕੌਰ ਸ਼ਵਿਾਲਿਕ ਪਬਲਿਕ ਸਕੂਲ,41, ਚੰਡੀਗੜ੍ਹ ਅਤੇ ਤੀਜਾ ਸਥਾਨ ਰਵਨੀਤ ਕੌਰ ਸ.ਮਾ.ਸ.ਸ.ਸ. 18, ਚੰਡੀਗੜ੍ਹ ਨੇ ਪ੍ਰਾਪਤ ਕੀਤਾ। ਲੇਖ ਰਚਨਾ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ ਸ਼ਵਿਾਲਿਕ ਪਬਲਿਕ ਸਕੂਲ,41, ਚੰਡੀਗੜ੍ਹ, ਦੂਜਾ ਸਥਾਨ ਯੁਵਿਕਾ ਸ਼ਰਮਾ ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ ਅਤੇ ਤੀਜਾ ਸਥਾਨ ਅਨੰਨਿਆ ਮਿਸ਼ਰਾ ਕੇ.ਬੀ.ਡੀ.ਏ.ਵੀ.ਸਕੂਲ, 7, ਚੰਡੀਗੜ੍ਹ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ ਹੁਣ ਪਟਿਆਲੇ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।