ਚੰਡੀਗੜ੍ਹ: ਮਹਿਲਾ ਕੋਚ ਨਾਲ ਛੇੜਖਾਨੀ ਦੇ ਮਾਮਲੇ ’ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਮਿਲੀ
05:20 PM Sep 15, 2023 IST
ਰਾਮਕ੍ਰਿਸ਼ਨ ਉਪਾਧਿਆਏ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ ਦੀ ਅਦਾਲਤ ਨੇ ਹਰਿਆਣਾ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਨੂੰ ਮਹਿਲਾ ਜੂਨੀਅਰ ਕੋਚ ਦੀ ਸ਼ਿਕਾਇਤ 'ਤੇ ਪਿਛਲੇ ਸਾਲ ਦਰਜ ਕੀਤੇ ਕਥਿਤ ਛੇੜਛਾੜ ਦੇ ਮਾਮਲੇ ਵਿਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮੰਤਰੀ ਨੂੰ ਅਗਲੇ ਦਸ ਦਿਨਾਂ ਵਿੱਚ ਚੰਡੀਗੜ੍ਹ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਜ਼ਮਾਨਤੀ ਦੇ ਨਾਲ ਇੱਕ ਲੱਖ ਰੁਪਏ ਦੇ ਬਾਂਡ ਵੀ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਨੇ 31 ਦਸੰਬਰ, 2022 ਨੂੰ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ 'ਤੇ ਮੰਤਰੀ ਦੇ ਖਿਲਾਫ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਕੇਸ ਦਰਜ ਕੀਤਾ ਸੀ।
Advertisement
Advertisement