For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਗੋਂਡਾ ਵਿਚ ਪਟੜੀ ਤੋਂ ਲੱਥੀ; ਪੰਜ ਮੌਤਾਂ; 25 ਜ਼ਖ਼ਮੀ

03:47 PM Jul 18, 2024 IST
ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈੱਸ ਗੋਂਡਾ ਵਿਚ ਪਟੜੀ ਤੋਂ ਲੱਥੀ  ਪੰਜ ਮੌਤਾਂ  25 ਜ਼ਖ਼ਮੀ
Advertisement

ਉੱਤਰ ਪ੍ਰਦੇਸ਼, 18 ਜੁਲਾਈ
ਚੰਡੀਗੜ੍ਹ-ਡਿਬਰੂਗੜ੍ਹ ਰੇਲਗੱਡੀ ਗੋਂਡਾ-ਮਾਨਕਪੁਰ ਸੈਕਸ਼ਨ ’ਤੇ ਪਟੜੀ ਤੋਂ ਉਤਰ ਗਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਵਿਚ ਪੰਜ ਯਾਤਰੀਆਂ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ 25 ਹੋਰ ਯਾਤਰੀ ਜ਼ਖਮੀ ਹੋਏ ਹਨ। ਇਸ ਹਾਦਸੇ ਕਾਰਨ ਇਸ ਮਾਰਗ ’ਤੇ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੁਰੰਤ ਘਟਨਾ ਸਥਾਨ ’ਤੇ ਜਾਣ ਤੇ ਜ਼ਖਮੀਆਂ ਲਈ ਰਾਹਤ ਕਾਰਜ ਆਰੰਭਣ। ਜ਼ਿਕਰਯੋਗ ਹੈ ਕਿ ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਫਤੇ ਵਿਚ ਦੋ ਦਿਨ ਬੁੱਧਵਾਰ ਤੇ ਸ਼ਨਿਚਰਵਾਰ ਚਲਦੀ ਹੈ ਤੇ ਇਸ ਗੱਡੀ ਦੇ ਚੰਡੀਗੜ੍ਹ ਤੋਂ ਬੁੱਧਵਾਰ ਦੇਰ ਰਾਤ ਚੱਲਣ ਦੀ ਖਬਰ ਹੈ। ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਦੱਸਿਆ ਕਿ ਰੇਲ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਸੂਤਰਾਂ ਅਨੁਸਾਰ ਰੇਲ ਹਾਦਸੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਤੇ 25 ਜ਼ਖਮੀ ਹੋ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਰੇਲ ਗੱਡੀ ਪੱਟੜੀ ਤੋਂ ਲੱਥੀ ਤਾਂ ਵੱਡੀ ਗਿਣਤੀ ਲੋਕਾਂ ਨੂੰ ਛਾਲਾਂ ਮਾਰ ਦਿੱਤੀਆਂ। ਇਸ ਹਾਦਸੇ ਵਿਚ ਤਿੰਨ ਏਸੀ ਡੱਬਿਆਂ ਸਣੇ 15 ਡੱਬਿਆਂ ਦੇ ਪੱਟੜੀ ਤੋਂ ਲੱਥਣ ਦੀ ਖਬਰ ਹੈ। ਉਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਜੀ ਐਸ ਨਵੀਨ ਕੁਮਾਰ ਨੇ ਦੱਸਿਆ ਕਿ ਪੀੜਤਾਂ ਦੀ ਸਹਾਇਤਾ ਲਈ 40 ਮੈਂਬਰੀ ਮੈਡੀਕਲ ਟੀਮ ਭੇਜੀ ਗਈ ਹੈ। ਇਸ ਤੋਂ ਇਲਾਵਾ 15 ਐਂਬੂਲੈਂਸਾਂ ਨੂੰ ਵੀ ਭੇਜਿਆ ਗਿਆ ਹੈ।

Advertisement

Advertisement
Author Image

sukhitribune

View all posts

Advertisement
Advertisement
×