ਦਿੱਲੀ ਹਵਾਈ ਅੱਡੇ ’ਤੇ ਡਾਕਟਰ ਨੇ ਬਜ਼ੁਰਗ ਦੀ ਜਾਨ ਬਚਾਈ
02:53 PM Jul 18, 2024 IST
Advertisement
ਨਵੀਂ ਦਿੱਲੀ, 18 ਜੁਲਾਈ
Advertisement
ਇੱਕ ਮਹਿਲਾ ਡਾਕਟਰ ਨੇ ਹਾਲ ਹੀ ਵਿੱਚ ਦਿੱਲੀ ਹਵਾਈ ਅੱਡੇ ’ਤੇ ਇੱਕ ਬਜ਼ੁਰਗ ਦੀ ਜਾਨ ਬਚਾਈ। ਇਸ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਨੂੰ ਡਾਕਟਰ ਨੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਡਾਕਟਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਮਹਿਲਾ ਡਾਕਟਰ ਬਿਮਾਰ ਵਿਅਕਤੀ ਦੀ ਛਾਤੀ ਨੂੰ ਪੰਪ ਕਰਦੀ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਬਜ਼ੁਰਗ ਠੀਕ ਹੋ ਜਾਂਦਾ ਹੈ ਤੇ ਹੋਸ਼ ਵਿੱਚ ਆਉਣ ਤੋਂ ਬਾਅਦ ਮਹਿਲਾ ਡਾਕਟਰ ਨੂੰ ਦੁਆਵਾਂ ਦਿੰਦਾ ਹੈ। ਬਾਅਦ ਵਿੱਚ ਬਜ਼ੁਰਗ ਦਾ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਮੈਡੀਕਲ ਕਰਵਾਇਆ ਗਿਆ।
Advertisement
Advertisement