ਫਰਿੱਜ ਅਤੇ ਟੀਵੀ ਦੇ ਚਲਾਨ ਸੋਰੇਨ ਖ਼ਿਲਾਫ਼ ਸਬੂਤ ਵਜੋਂ ਪੇਸ਼
08:12 AM Apr 08, 2024 IST
ਨਵੀਂ ਦਿੱਲੀ/ਰਾਂਚੀ, 7 ਅਪਰੈਲ
ਇੱਕ ਫਰਿੱਜ ਅਤੇ ਸਮਾਰਟ ਟੀਵੀ ਦੇ ਚਲਾਨ ਉਨ੍ਹਾਂ ਸਬੂਤਾਂ ’ਚ ਹਨ ਜਿਨ੍ਹਾਂ ਦੀ ਵਰਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਦਾਅਵਿਆਂ ਦੀ ਹਮਾਇਤ ਵਿੱਚ ਕੀਤੀ ਸੀ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ 31 ਕਰੋੜ ਰੁਪਏ ਤੋਂ ਵੱਧ ਦੀ 8.86 ਏਕੜ ਜ਼ਮੀਨ ਗ਼ੈਰਕਾਨੂੰਨੀ ਢੰਗ ਨਾਲ ਹਾਸਲ ਕੀਤੀ ਸੀ। ਸੰਘੀ ਜਾਂਚ ਏਜੰਸੀ ਨੇ ਰਾਂਚੀ ਸਥਿਤ ਦੋ ਡੀਲਰਾਂ ਤੋਂ ਇਹ ਰਸੀਦਾਂ ਹਾਸਲ ਕੀਤੀਆਂ ਅਤੇ ਇਨ੍ਹਾਂ ਨੂੰ ਪਿਛਲੇ ਮਹੀਨੇ ਝਾਰਖੰਡ ਮੁਕਤੀ ਮੋਰਚਾ ਦੇ 48 ਸਾਲਾ ਆਗੂ ਤੇ ਚਾਰ ਹੋਰਾਂ ਖ਼ਿਲਾਫ਼ ਦਾਇਰ ਆਪਣੇ ਦੋਸ਼ ਪੱਤਰ ’ਚ ਸ਼ਾਮਲ ਕੀਤਾ। ਰਾਂਚੀ ਵਿੱਚ ਜੱਜ ਰਾਜੀਵ ਰੰਜਨ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ 4 ਅਪਰੈਲ ਨੂੰ ਇਸਤਗਾਸਾ ਧਿਰ ਦੀ ਸ਼ਿਕਾਇਤ ਦਾ ਨੋਟਿਸ ਲਿਆ। ਈਡੀ ਨੇ ਹੇਮੰਤ ਸੋਰੇਨ ਨੂੰ 31 ਜਨਵਰੀ ਨੂੰ ਮਨੀ ਲਾਂਡਰਿੰਗ ਨਾਲ ਸਬੰਧਤ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਬਿਰਸਾ ਮੁੰਡਾ ਜੇਲ੍ਹ ’ਚ ਬੰਦ ਹਨ। -ਪੀਟੀਆਈ
Advertisement
Advertisement