ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੱਬੇਵਾਲ ਜ਼ਿਮਨੀ ਚੋਣ ਨੇ ਰਾਜ ਕੁਮਾਰ ਦਾ ਗੜ੍ਹ ਕੀਤਾ ਮਜ਼ਬੂਤ

10:29 AM Nov 24, 2024 IST
ਚੱਬੇਵਾਲ ਵਿੱਚ ਜਿੱਤ ਦੇ ਜਸ਼ਨ ਮਨਾਉਂਦੇ ਹੋਏ ‘ਆਪ’ ਵਰਕਰ। -ਫੋਟੋ: ਮਲਕੀਅਤ ਸਿੰਘ

ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਨਵੰਬਰ
ਚੱਬੇਵਾਲ ਜ਼ਿਮਨੀ ਚੋਣ ਦੀ ਜਿੱਤ ਦਾ ਸਿਹਰਾ ਭਾਵੇਂ ਆਮ ਆਦਮੀ ਪਾਰਟੀ ਦੇ ਸਿਰ ਬੰਨ੍ਹਿਆ ਜਾਵੇਗਾ ਪਰ ਜਿੱਤ ਨੂੰ ਮੁਮਕਿਨ ਬਣਾਉਣ ’ਚ ਸਭ ਤੋਂ ਵੱਡੀ ਭੂਮਿਕਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਰਹੀ। ਉਨ੍ਹਾਂ ਦੇ ਬੇਟੇ ਡਾ. ਇਸ਼ਾਂਕ ਕੁਮਾਰ ਨੇ 28 ਹਜ਼ਾਰ ਤੋਂ ਵੀ ਵੋਟਾਂ ਨਾਲ ਇਹ ਸੀਟ ਜਿੱਤੀ ਹੈ। ਵਿਰੋਧੀਆਂ ਵੱਲੋਂ ਭਾਵੇਂ ਪਰਿਵਾਰਵਾਦ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਪਰ ਇਸ ਦੇ ਬਾਵਜੂਦ ਡਾ. ਰਾਜ ਕੁਮਾਰ ਨਾ ਕੇਵਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ’ਚ ਕਾਮਯਾਬ ਹੋਏ ਬਲਕਿ ਵੱਡੇ ਫ਼ਰਕ ਨਾਲ ਜਿੱਤਾ ਵੀ ਗਏ। ਡਾ. ਰਾਜ ਨੇ ਆਪ ਵੀ ਖੁਲਾਸਾ ਕੀਤਾ ਕਿ ਡਾ. ਇਸ਼ਾਂਕ ਨੂੰ ਟਿਕਟ ਦੇਣ ਸਬੰਧੀ ਪਾਰਟੀ ਦੁਵਿਧਾ ’ਚ ਸੀ ਪਰ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਸਾਬਿਤ ਹੋਇਆ। ਡਾ. ਇਸ਼ਾਂਕ ਨੂੰ ਲੋਕ ਸਭਾ ਚੋਣਾਂ ’ਚ ਡਾ. ਰਾਜ ਨੂੰ ਮਿਲੀ ਲੀਡ ਤੋਂ ਵੀ ਵੱਧ ਲੀਡ ਮਿਲੀ। ਡਾ. ਇਸ਼ਾਂਕ ਨੂੰ ਜਿੱਥੇ ਬਣਿਆ ਬਣਾਇਆ ਚੋਣ ਮੈਦਾਨ ਮਿਲਿਆ, ਕਾਂਗਰਸ ਤੇ ਭਾਜਪਾ ਅੰਤ ਤੱਕ ਖਿਡਾਰੀ ਹੀ ਲੱਭਦੀਆਂ ਰਹੀਆਂ। ਚੋਣ ਜੇਕਰ ਪਹਿਲਾਂ ਮਿੱਥੇ ਅਨੁਸਾਰ ਇਕ ਹਫ਼ਤਾ ਪਹਿਲਾਂ ਹੋ ਜਾਂਦੀ ਤਾਂ ਇਨ੍ਹਾਂ ਪਾਰਟੀਆਂ ਨੂੰ ਪ੍ਰਚਾਰ ਲਈ ਜਿਹੜਾ ਸਮਾਂ ਮਿਲਿਆ, ਸ਼ਾਇਦ ਉਹ ਵੀ ਨਾ ਮਿਲਦਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਛੱਡ ਕੇ ਪੰਜਾਬ ਕਾਂਗਰਸ ਦੀ ਵੱਡੀ ਲੀਡਰਸ਼ਿਪ ਨੇ ਚੱਬੇਵਾਲ ਆ ਕੇ ਪ੍ਰਚਾਰ ਕੀਤਾ ਪਰ ਕੋਈ ਕਮਾਲ ਨਹੀਂ ਦਿਖਾ ਸਕੀ। ਐਡਵੋਕੇਟ ਰਣਜੀਤ ਕੁਮਾਰ ਨੂੰ ਇਸ ਕਰਕੇ ਬਸਪਾ ’ਚੋਂ ਲਿਆ ਕੇ ਚੋਣ ਲੜਾਈ ਗਈ ਕਿ ਉਹ ਵਿਰੋਧੀਆਂ ਦੇ ਦਬਾਅ ਜਾਂ ਲਾਲਚ ’ਚ ਨਹੀਂ ਆਉਣਗੇ ਪਰ ਬਾਹਰੀ ਉਮੀਦਵਾਰ ਲਿਆਉਣ ਦਾ ਪਾਰਟੀ ਨੂੰ ਨੁਕਸਾਨ ਵੀ ਹੋਇਆ ਕਿਉਂਕਿ ਕਈ ਪੁਰਾਣੇ ਕਾਂਗਰਸੀ ਪਾਰਟੀ ਛੱਡ ਕੇ ‘ਆਪ’ ਨਾਲ ਮਿਲ ਗਏ। ਵਿਰੋਧੀਆਂ ਨੂੰ ਇਹ ਵੀ ਆਸ ਸੀ ਕਿ ‘ਆਪ’ ਨੂੰ ਅੰਦਰੂਨੀ ਵਿਦਰੋਹ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਉਮੀਦਵਾਰ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੋਹਣ ਸਿੰਘ ਠੰਡਲ ਨੂੰ ਨਾ ਅਕਾਲੀਆਂ ਦਾ ਸਾਥ ਮਿਲਿਆ ਅਤੇ ਨਾ ਹੀ ਭਾਜਪਾ ਉਨ੍ਹਾਂ ਲਈ ਕੁਝ ਕਰ ਸਕੀ।

Advertisement

Advertisement