ਰਿਆੜਕੀ ਕਾਲਜ ’ਚ ਭਾਈ ਲਾਲੋ ਨੂੰ ਸਮਰਪਿਤ ਸਮਾਗਮ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 28 ਸਤੰਬਰ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਭਾਈ ਲਾਲੋ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਭਾਈ ਲਾਲੋ ਕਿਰਤ ਐਵਾਰਡ’ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਟੀਵੀ ਦੇ ਪੱਤਰਕਾਰ ਸੁਖਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੰਦੀਪ ਧਾਰੀਵਾਲ ਭੋਜਾ ਅਤੇ ਸੁਖਵਿੰਦਰ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਸ਼ਾਮਲ ਮਹਿਮਾਨਾਂ ਨੇ ਕਿਹਾ ਕਿ ਰਿਆੜਕੀ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਸਾਰੇ ਕੰਮ ਹੱਥੀਂ ਕਰਕੇ ਭਾਈ ਲਾਲੋ ਜੀ ਨੂੰ ਅਸਲ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰੋਗਰਾਮ ਇੰਚਾਰਜ ਨਵਜੋਤ ਕੌਰ ਲੀਲ ਕਲਾਂ ਵੱਲੋਂ ਵਿਦਿਆਰਥੀਆਂ ਦੇ ਭਾਈ ਲਾਲੋ ਜੀ ਦੀ ਜੀਵਨੀ ਨੂੰ ਸਮਰਪਿਤ ਕਰਵਾਏ ਗਏ ਭਾਸ਼ਣ ਮੁਕਾਬਲੇ ’ਚੋਂ ਜਸਨਪ੍ਰੀਤ ਕੌਰ, ਕਵਿਤਾ ’ਚੋਂ ਨਵਨੀਤ ਕੌਰ ਨਿਮਾਣਾ ਤੇ ਗੀਤ ’ਚੋਂ ਸਿਮਰਨ ਪੰਡੋਰੀ ਤੇ ਸਿਮਰਨ ਬਾਕੀਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅਖੀਰ ’ਚ ਪ੍ਰਿੰਸੀਪਲ ਵਿਰਕ ਤੇ ਸਟੂਡੈਂਟ ਕਮੇਟੀ ਵੱਲੋਂ 30 ਕਿਰਤੀ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ।