ਨਗਰ ਕੌਂਸਲ ਦੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਜੇਤੂ
07:09 PM Dec 21, 2024 IST
Advertisement
ਕੇ.ਪੀ ਸਿੰਘ
Advertisement
ਗੁਰਦਾਸਪੁਰ, 21 ਦਸੰਬਰ
Advertisement
ਨਗਰ ਕੌਂਸਲ ਦੇ ਵਾਰਡ ਨੰਬਰ 16 ਦੀ ਅੱਜ ਹੋਈ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਨ ਸ਼ਰਮਾ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਕਾਂਗਰਸੀ ਉਮੀਦਵਾਰ ਵਰੁਨ ਸ਼ਰਮਾ ਨੂੰ 519 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 497 ਵੋਟ ਮਿਲੇ । ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਜੇਤੂ ਰਹੇ ਪ੍ਰਸ਼ੋਤਮ ਲਾਲ ਸ਼ਰਮਾ ਦੀ ਜੁਲਾਈ 2022 ਵਿੱਚ ਮੌਤ ਹੋ ਗਈ ਸੀ ਜਿਸ ਕਾਰਨ ਵਾਰਡ ਨੰਬਰ 16 ਦੀ ਸੀਟ ਖ਼ਾਲੀ ਹੋ ਗਈ ਸੀ । ਇਸ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਈ।
Advertisement