ਅੰਗਦਾਨ ਕਰਨ ਵਾਲੇ ਕੇਂਦਰ ਸਰਕਾਰ ਦੇ ਮੁਲਾਜ਼ਮ 42 ਦਿਨ ਦੀ ਵਿਸ਼ੇਸ਼ ਕੈਜ਼ੂਅਲ ਲੀਵ ਦੇ ਹੱਕਦਾਰ
06:23 AM Jan 12, 2025 IST
ਨਵੀਂ ਦਿੱਲੀ (ਟਨਸ): ਕੇਂਦਰ ਸਰਕਾਰ ਨੇ ਅੰਗਦਾਨ ਕਰਨ ਵਾਲੇ ਆਪਣੇ ਮੁਲਾਜ਼ਮਾਂ ਲਈ 42 ਦਿਨਾਂ ਦੀ ਵਿਸ਼ੇਸ਼ ਕੈਜ਼ੂਅਲ ਲੀਵ ਸਬੰਧੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪਰਸੋਨਲ ਅਤੇ ਸਿਖਲਾਈ ਵਿਭਾਗ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਸਲਾਹ ਨਾਲ ਲਿਆ ਹੈ ਜਿਨ੍ਹਾਂ ਕਿਹਾ ਕਿ ਅੰਗਦਾਨ ਲਈ ਅਪਰੇਸ਼ਨ ਮਗਰੋਂ ਸਿਹਤਯਾਬ ਹੋਣ ਵਾਸਤੇ ਢੁੱਕਵਾਂ ਸਮਾਂ ਚਾਹੀਦਾ ਹੁੰਦਾ ਹੈ। ਇਹ ਹੁਕਮ ਪਰਸੋਨਲ ਅਤੇ ਸਿਖਲਾਈ ਵਿਭਾਗ ਵੱਲੋਂ ਪਿਛਲੇ ਸਾਲ 23 ਅਪਰੈਲ ਨੂੰ ਜਾਰੀ ਕੀਤੇ ਗਏ ਸਨ ਜੋ 4 ਜਨਵਰੀ, 2025 ਨੂੰ ਪ੍ਰਕਾਸ਼ਿਤ ਹੋਏ ਹਨ ਅਤੇ ਹੁਕਮ ਜਾਰੀ ਹੋਣ ਦੀ ਤਰੀਕ ਤੋਂ ਤੁਰੰਤ ਪ੍ਰਭਾਵ ਨਾਲ ਅਮਲ ’ਚ ਆ ਗਏ ਹਨ। ਇਸ ਤੋਂ ਪਹਿਲਾਂ ਵਰ੍ਹੇ ਦੇ 30 ਦਿਨਾਂ ਲਈ ਵਿਸ਼ੇਸ਼ ਕੈਜ਼ੂਅਲ ਲੀਵ ਸੀ।
Advertisement
Advertisement