For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਦਾਖਲਾ ਪੋਰਟਲ: ਫਾਰਮ ਭਰਨ ਲਈ ਕਾਲਜਾਂ ਨੂੰ ਮੁਸ਼ਕਲਾਂ ਦਾ ਸਾਹਮਣਾ

09:08 AM Jul 20, 2023 IST
ਕੇਂਦਰੀ ਦਾਖਲਾ ਪੋਰਟਲ  ਫਾਰਮ ਭਰਨ ਲਈ ਕਾਲਜਾਂ ਨੂੰ ਮੁਸ਼ਕਲਾਂ ਦਾ ਸਾਹਮਣਾ
ਦਾਖਲਾ ਪੋਰਟਲ ਦੀ ਸਮੱਸਿਆ ਬਾਰੇ ਦੱਸਦੇ ਹੋਏ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥਣਾਂ। -ਫੋਟੋ: ਮਲਹੋਤਰਾ
Advertisement

ਪੱਤਰ ਪ੍ਰੇਰਕ
ਬਸੀ ਪਠਾਣਾਂ, 19 ਜੁਲਾਈ
ਸਰਕਾਰ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਲਈ ਸ਼ੁਰੂ ਕੀਤੇ ਗਏ ਕੇਂਦਰੀ ਦਾਖਲਾ ਪੋਰਟਲ ਨੂੰ ਲੈ ਕੇ ਸਬੰਧਤ ਕਾਲਜਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਪੋਰਟਲ ਨੂੰ ਚਲਾਉਣ ਬਾਰੇ ਕਾਲਜਾਂ ਦੇ ਸਟਾਫ ਜਾਂ ਵਿਦਿਆਰਥੀਆਂ ਨੂੰ ਕੋਈ ਟਰੇਨਿੰਗ ਆਦਿ ਨਹੀਂ ਦਿੱਤੀ ਗਈ। ਇਸ ਕਾਰਨ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਾਖਲਾ ਫਾਰਮ ’ਚ ਮੁਸ਼ਕਲਾਂ ਆਰ ਰਹੀਆਂ ਹਨ ਅਤੇ ਫਾਰਮ ਨਾ ਭਰੇ ਜਾਣ ਕਾਰਨ ਸਮੇਂ ਅਤੇ ਪੈਸੇ ਦਾ ਨੁਕਸਾਨ ਹੋ ਰਿਹਾ ਹੈ।
ਬਸੀ ਪਠਾਣਾਂ ਦੇ ਇਲਾਕੇ ਸੰਤ ਨਾਮਦੇਵ ਗਰਲਜ਼ ਕਾਲਜ ਦੀ ਪ੍ਰਿੰਸੀਪਲ ਸੰਗੀਤਾ ਵਧਵਾ ਨੇ ਕਿਹਾ ਕਿ ਇਸ ਪੋਰਟਲ ਨੇ ਕਾਲਜ ਦੀਆਂ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਨੂੰ ਵੀ ਉਲਝਾ ਕੇ ਰੱਖ ਦਿੱਤਾ ਹੈ| ਉਨ੍ਹਾਂ ਕਿਹਾ ਕਿ ਇਹ ਸਾਰੀ ਸਮੱਸਿਆ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਪੋਰਟਲ ਤੋਂ ਪੈਦਾ ਹੋਈ ਹੈ। ਕਾਲਜ ਦੇ ਸਟਾਫ ਨੇ ਕਿਹਾ ਕਿ ਜੇਕਰ ਇਹ ਪੋਰਟਲ ਚਲਾਉਣਾ ਸੀ ਤਾਂ ਇਸ ਸਬੰਧੀ ਅਗਾਊਂ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਾਖਲਾ ਪੋਰਟਲ ਚਲਾਉਣ ਸਬੰਧੀ ਟਰੇਨਿੰਗ ਦਿੱਤੀ ਜਾਵੇ ਜਾਂ ਪੋਰਟਲ ਬੰਦ ਕੀਤਾ ਜਾਵੇ|

Advertisement

Advertisement
Tags :
Author Image

Advertisement
Advertisement
×