For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਨੂੰ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਿਹੈ ਕੇਂਦਰ: ਅਖਿਲੇਸ਼

07:21 AM Jun 27, 2024 IST
ਕੇਜਰੀਵਾਲ ਨੂੰ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਿਹੈ ਕੇਂਦਰ  ਅਖਿਲੇਸ਼
ਹਸਪਤਾਲ ਵਿੱਚ ਆਤਿਸ਼ੀ ਦਾ ਹਾਲ-ਚਾਲ ਪੁੱਛਦੇ ਹੋਏ ਅਖਿਲੇਸ਼ ਯਾਦਵ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 26 ਜੂਨ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਕੇਂਦਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਦਿੱਲੀ ਸਰਕਾਰ ਖ਼ਿਲਾਫ਼ ਸਭ ਤੋਂ ਵਧ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਸਰਕਾਰ ਦੇ ਕੰਮਕਾਜ ਨੂੰ ਠੱਪ ਕਰਨ ਲਈ ਕੇਜਰੀਵਾਲ ਨੂੰ ਕੇਸ ’ਚ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਹੀ ਹੈ। ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨਾਲ ਐੱਲਐੱਨਜੇਪੀ ਹਸਪਤਾਲ ’ਚ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਮੁੱਖ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਦਿੱਲੀ ਲਈ ਪਾਣੀ ਦੀ ਮੰਗ ਖ਼ਾਤਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੀ ਆਤਿਸ਼ੀ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਮੰਗਲਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਆਤਿਸ਼ੀ ਦੀ ਸਿਹਤ ਸਥਿਰ ਹੈ ਅਤੇ ਉਸ ਨੂੰ ਹੁਣ ਆਈਸੀਯੂ ਤੋਂ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ। ਯਾਦਵ ਨੇ ਕਿਹਾ, ‘‘ਮੈਂ ਆਤਿਸ਼ੀ ਦਾ ਹਾਲ-ਚਾਲ ਪੁੱਛਣ ਲਈ ਇਥੇ ਆਇਆ ਹਾਂ। ਉਹ ਨਾ ਸਿਰਫ਼ ਬਹਾਦਰ ਹੈ ਸਗੋਂ ਲੋਕਾਂ ਲਈ ਲੜਨਾ ਵੀ ਜਾਣਦੀ ਹੈ। ਉਹ ਦਿੱਲੀ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਲਗਾਤਾਰ ਜੂਝ ਰਹੀ ਹੈ।’’ ਸਮਾਜਵਾਦੀ ਪਾਰਟੀ ਮੁਖੀ ਨੇ ਦਾਅਵਾ ਕੀਤਾ ਕਿ ਸੀਬੀਆਈ ਉਨ੍ਹਾਂ ਆਗੂਆਂ ਨੂੰ ਵੱਖ ਵੱਖ ਕੇਸਾਂ ’ਚ ਫਸਾ ਰਹੀ ਹੈ ਜੋ ਭਾਜਪਾ ਲਈ ਖ਼ਤਰਾ ਹਨ। ‘ਕੇਂਦਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਜਰੀਵਾਲ ਜੇਲ੍ਹ ’ਚੋਂ ਬਾਹਰ ਆਵੇਗਾ। ਉਸ ਨੂੰ ਬਾਹਰ ਆਉਣ ਤੋਂ ਰੋਕਣ, ਸਰਕਾਰ ਨੂੰ ਕੰਮ ਨਾ ਕਰਨ ਦੇਣ ਅਤੇ ਲੋਕਾਂ ’ਚ ਨਾ ਵਿਚਰਨ ਦੇਣ ਲਈ ਸੀਬੀਆਈ ਉਸ ਖ਼ਿਲਾਫ਼ ਦੋਸ਼ ਮੜ੍ਹ ਰਹੀ ਹੈ। ਸੀਬੀਆਈ ਅਤੇ ਹੋਰ ਅਦਾਰਿਆਂ ਦੀ ਦੁਰਵਰਤੋਂ ਕਾਰਨ ਭਾਜਪਾ ਖ਼ਿਲਾਫ਼ ਵੋਟਿੰਗ ਹੋਈ ਹੈ।’ ਸੀਪੀਐੱਮ ਆਗੂ ਬਰਿੰਦਾ ਕਰਤ ਨੇ ਵੀ ਹਸਪਤਾਲ ਪਹੁੰਚ ਕੇ ਆਤਿਸ਼ੀ ਦਾ ਹਾਲ-ਚਾਲ ਪੁੱਛਿਆ। ਆਤਿਸ਼ੀ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੁੜ ਸੰਘਰਸ਼ ਕਰਨ ਲਈ ਤਿਆਰ ਬੈਠੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×