For the best experience, open
https://m.punjabitribuneonline.com
on your mobile browser.
Advertisement

ਕ੍ਰਿਸਮਸ ਮੌਕੇ ਦਿੱਲੀ ਦੇ ਗਿਰਜਾਘਰਾਂ ਵਿੱਚ ਲੱਗੀਆਂ ਰੌਣਕਾਂ

08:56 AM Dec 26, 2023 IST
ਕ੍ਰਿਸਮਸ ਮੌਕੇ ਦਿੱਲੀ ਦੇ ਗਿਰਜਾਘਰਾਂ ਵਿੱਚ ਲੱਗੀਆਂ ਰੌਣਕਾਂ
ਦਿੱਲੀ ਦੀ ਇੱਕ ਚਰਚ ’ਚ ਪ੍ਰਾਰਥਨਾ ਕਰਦੇ ਹੋਏ ਮਸੀਹੀ ਭਾਈਚਾਰੇ ਦੇ ਲੋਕ। -ਫੋਟੋ:ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਕੌਮਾਂਤਰੀ ਪੱਧਰ ਦੇ ਅਹਿਮ ਪਰਵ ਕ੍ਰਿਸਮਸ ਮੌਕੇ ਦਿੱਲੀ ਦੇ ਲਗਪਗ ਸਾਰੇ ਗਿਰਜਘਰ ਰੌਸ਼ਨੀਆਂ ਨਾਲ ਸ਼ਿੰਗਾਰੇ ਗਏ। ਚਰਚਾਂ ਵਿੱਚ ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਮਸੀਹੀ ਭਜਨਾਂ ਦਾ ਗਾਨ ਕੀਤਾ ਗਿਆ।
ਦਿੱਲੀ ਦੇ ਚਰਚਾਂ, ਮਾਲਾਂ ਅਤੇ ਵੱਖ-ਵੱਖ ਬਾਜ਼ਾਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਆਮ ਤੌਰ ‘ਤੇ ਕ੍ਰਿਸਮਸ ਦੀ ਸ਼ਾਮ ਨੂੰ ਭਾਰੀ ਭੀੜ ਦੇਖਣ ਨੂੰ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਚਰਚਾਂ ਗੋਲ ਡਾਕ ਖਾਨਾ ਨੇੜੇ ਸੈਕਰਡ ਹਾਰਟ ਗਿਰਜਾਘਰ, ਸੇਂਟ ਥਾਮਸ ਚਰਚ (ਮੰਦਿਰ ਮਾਰਗ), ਫ੍ਰੀ ਚਰਚ (ਸੰਸਦ ਮਾਰਗ), ਕੈਥੇਡ੍ਰਲ ਚਰਚ (ਰਾਸ਼ਟਰਪਤੀ ਭਵਨ ਦੇ ਸਾਹਮਣੇ) , ਸੇਂਟ ਮਾਰਟਿਨ ਚਰਚ (ਦਿੱਲੀ ਛਾਉਣੀ), ਸੇਂਟ ਥਾਮਸ ਚਰਚ (ਆਰ ਕੇ ਪੁਰਮ) ਅਤੇ ਸੇਂਟ ਮੈਰੀਜ਼ ਕਨਾਯਾ ਚਰਚ (ਵਸੰਤ ਕੁੰਜ), ਗੋਲ ਡਾਕ ਖਾਨਾ ਨੇੜੇ ਅਤੇ ਅਸ਼ੋਕਾ ਰੋਡ, ਬਾਬਾ ਖੜਕ ਸਿੰਘ ਮਾਰਗ, ਸੰਸਦ ਮਾਰਗ, ਲੋਧੀ ਰੋਡ, ਅਰਬਿੰਦੋ ਮਾਰਗ ਅਤੇ ਹੋਰ ਸੜਕਾਂ ‘ਤੇ ਭਾਰੀ ਆਵਾਜਾਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕ੍ਰਿਸਮਸ ਦੇ ਜਸ਼ਨਾਂ ਲਈ ਰਾਸ਼ਟਰੀ ਰਾਜਧਾਨੀ ਦੇ ਸਾਰੇ ਚਰਚਾਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ, ਜਿਸ ਵਿੱਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਵੀ ਸ਼ਾਮਲ ਹੈ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਕਿਹਾ ਕਿ ਵਾਧੂ ਬਲਾਂ ਦੇ ਨਾਲ 1,000 ਪੁਲੀਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ। ਛੇ ਬਾਰਡਰ ਅਤੇ ਸੜਕਾਂ, ਯਮੁਨਾ ਖੇਤਰ ਦੇ ਆਲੇ ਦੁਆਲੇ ਚਾਰ ਸਮੇਤ ਮਹੱਤਵਪੂਰਨ ਚੌਕੀਆਂ ‘ਤੇ ਵੱਡੀ ਫੋਰਸ ਤਾਇਨਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਚਰਚਾਂ, ਮਾਲਾਂ ਤੇ ਵੱਖ-ਵੱਖ ਬਾਜ਼ਾਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਜਿੱਥੇ ਆਮ ਤੌਰ ‘ਤੇ ਕ੍ਰਿਸਮਸ ਦੀ ਸ਼ਾਮ ਨੂੰ ਭਾਰੀ ਭੀੜ ਹੁੰਦੀ ਹੈ। ਆਫੀਸਰਜ਼ ਕਲੋਨੀ ਨੇੜੇ ਸਿਵਲ ਲਾਈਨਜ਼ ਵਿਖੇ ਕ੍ਰਿਸਮਸ ਮੌਕੇ ‘ਤੇ ਲਾਈਟਾਂ ਨਾਲ ਸਜਾਇਆ ਗਿਆ। ਗੁਰੂਗ੍ਰਾਮ ਦੇ ਚਰਚ ਨੂੰ 1862 ਵਿੱਚ ਸਰਕਾਰ ਦੁਆਰਾ ਗੁੜਗਾਓਂ ਛਾਉਣੀ ਵਿੱਚ ਬਣਾਇਆ ਗਿਆ ਸੀ।
ਟੋਹਾਣਾ (ਪੱਤਰ ਪ੍ਰੇਰਕ): ਪਿੰਡ ਮਨਿਆਨਾ ਦੇ ਗਿਰਜਾਘਰ ਵਿੱਚ ਕ੍ਰਿਸਮਸ ਮੌਕੇ ਸ਼ਰਧਾਲੂਆਂ ਨੇ ਦੇਸ਼ ਦੀ ਖੁਸ਼ਹਾਲੀ ਲਈ ਪਰਾਥਨਾ ਕੀਤੀ। ਗਿਰਜਾਘਰਾਂ ਦੇ ਸੰਚਾਲਕ ਪਾਸਟਰ ਸੁਨੀਲ ਨੇ ਈਸਾ ਮਸੀਹ ਦੇ ਮਨੁਖ਼ਤਾ ਦੇ ਭਲੇ ਬਾਰੇ ਸੰਦੇਸ਼ ਚਾਨਣਾ ਪਾਇਆ।

Advertisement

Advertisement
Author Image

joginder kumar

View all posts

Advertisement
Advertisement
×