ਕਾਂਗਰਸੀ ਸੰਸਦ ਮੈਂਬਰ ਨੇ ਨੀਟ ਯੂਜੀ ਅਤੇ ਨੈੱਟ ਪੇਪਰ ਲੀਕ ਬਾਰੇ ਚਰਚਾ ਦੀ ਮੰਗ ਕੀਤੀ
12:38 PM Jul 01, 2024 IST
Advertisement
ਨਵੀਂ ਦਿੱਲੀ, 1 ਜੁਲਾਈ
Advertisement
ਕਾਂਗਰਸੀ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਲੋਕ ਸਭਾ ਦੇ ਸੂਚੀਬੱਧ ਕੰਮ ਨੂੰ ਮੁਲਤਵੀ ਕਰਨ ਦੀ ਮੰਗ ਕਰਦਿਆਂ ਨੀਟ ਯੂਜੀ ਅਤੇ ਯੂਜੀਸੀ ਨੈੱਟ ਪੇਪਰ ਲੀਕ ਨੂੰ ਮਹੱਤਵਪੂਰਨ ਮਾਮਲੇ ਦੇ ਵਿਸ਼ੇ ਦੇ ਤੌਰ 'ਤੇ ਚਰਚਾ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੂਲ ਗਾਂਧੀ ਨੇ ਵੀ ਨੀਟ ਪੇਪਰ ਮਾਮਲੇ ਬਾਰੇ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ ਸੀ।
Advertisement
ਜ਼ਿਕਰਯੋਗ ਹੈ ਕਿ 5 ਮਈ ਨੂੰ ਹੋਈ ਨੀਟ ਯੂਜੀ 2024 ਦੀ ਪ੍ਰੀਖਿਆ ਪੇਪਰ ਲੀਕ ਵਿਵਾਦ ਕਾਰਨ ਘੇਰੇ ਵਿਚ ਆ ਗਈ ਸੀ। ਉਧਰ 18 ਜੂਨ ਨੂੰ ਹੋਈ ਯੂਜੀਸੀ ਨੈੱਟ ਦੀ ਪ੍ਰੀਖਿਆ ਨੂੰ ਵੀ ਅਗਲੇ ਦਿਨ ਰੱਦ ਕਰ ਦਿੱਤਾ ਗਿਆ ਸੀ। —ਏਐੱਨਆਈ
Advertisement