For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਥਾਵਾਂ ’ਤੇ ਤੀਆਂ ਮਨਾਈਆਂ

07:17 AM Aug 12, 2024 IST
ਵੱਖ ਵੱਖ ਥਾਵਾਂ ’ਤੇ ਤੀਆਂ ਮਨਾਈਆਂ
ਤੀਆਂ ਦੇ ਮੇਲੇ ਦਾ ਰਸਮੀ ਆਗਾਜ਼ ਕਰਦੇ ਹੋਏ ਮਾਤਾ ਹਰਪਾਲ ਕੌਰ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 11 ਅਗਸਤ
ਆਮ ਆਦਮੀ ਪਾਰਟੀ ਦੀ ਇਕਾਈ ਘਨੌਰੀ ਕਲਾਂ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਬੰਧੀ ਪਿੰਡ ਦੀਆਂ ਧੀਆਂ ਨੂੰ ਦਿੱਤੇ ਸੱਦੇ ਦੌਰਾਨ ਸੈਂਕੜੇ ਧੀਆਂ ਸਰਕਾਰੀ ਸਕੂਲ ਦੇ ਵੱਡੇ ਸ਼ੈੱਡ ਹੇਠ ਇਕੱਠੀਆਂ ਹੋਈਆਂ ਜਿੱਥੇ ਤਕਰੀਬਨ ਪੰਜ ਘੰਟੇ ਤੋਂ ਵੱਧ ਚੱਲੇ ਪ੍ਰੋਗਰਾਮ ਦੌਰਾਨ ਖੂਬ ਰੌਣਕਾ ਲਗਾਈਆਂ। ਇਸ ਮੇਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਪ੍ਰਿੰਸੀਪਲ ਪਰਮਿੰਦਰ ਕੌਰ ਗੱਜਣ ਅਤੇ ‘ਆਪ’ ਦੇ ਇਸਤਰੀ ਵਿੰਗ ਦੀ ਕੋਆਰਡੀਨੇਟਰ ਅਮਰਜੋਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸਤਰੀ ਵਿੰਗ ਦੀ ਲੋਕਲ ਇਕਾਈ ਨੇ ਉਕਤ ਮਹਿਲਾ ਮਹਿਮਾਨਾਂ ਦਾ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਚਿੰਨ੍ਹ ਫੁਲਕਾਰੀਆਂ ਨਾਲ ਸਨਮਾਨ ਕੀਤਾ। ਹਰਪਾਲ ਕੌਰ ਨੇ ਪ੍ਰਬੰਧਕਾਂ ਵੱਲੋਂ ਧੀਆਂ ਨੂੰ ਤੀਆਂ ਮੌਕੇ ਇੱਕ ਹੀ ਛੱਤ ਹੇਠ ਇਕੱਤਰ ਕਰਨ ਦਾ ਕੀਤਾ ਗਿਆ ਵਿਲੱਖਣ ਉਪਰਾਲਾ ਸ਼ਲਾਘਾਯੋਗ ਹੈ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਝੀ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਸਕੂਲ ਦੇ ਚੇਅਰਮੈਨ ਕੇਵਲ ਸਿੰਘ ਸਿੱਧੂ ਅਤੇ ਮਨੇਜਿੰਗ ਡਾਇਰੈਕਟਰ ਦਲਜੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਪਿੰਡ ਬਹਾਦਰਪੁਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜਿੱਥੇ ਪਿੰਡ ਦੀਆਂ ਮੁਟਿਆਰਾਂ ਨੇ ਬੋਲੀਆਂ ਤੇ ਗਿੱਧਾ ਪਾਇਆ, ਉਥੇ ਹੀ ਪੀਂਘਾਂ ਵੀ ਝੂਟੀਆਂ। ਇਸ ਮੌਕੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਆਗੂ ਬੀਬੀ ਚਰਨਜੀਤ ਕੌਰ ਖਹਿਰਾ ਬਹਾਦਰਪੁਰ ਨੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈੱਨ ਲਹਿਲ ਖੁਰਦ ਵਿਖੇ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ।

Advertisement

Advertisement
Advertisement
Author Image

Advertisement